Saturday 3 April 2010

ਓਹ ਵੀ ਤਾ ਮਾਵਾ ਹੁੰਦੀਆ ਨੇ

ਜਿਸਦੀ ਠੰਡ ਕਰ ਬੀਮਾਰ ਦੇਵੇ
ਓਹ ਵੀ ਤਾ ਛਾਵਾ ਹੁੰਦੀਆ ਨੇ
ਜੋ ਕੁੱਖ ਵਿੱਚ ਧੀਆ ਮਾਰਦੀਆ
ਓਹ ਵੀ ਤਾ ਮਾਵਾ ਹੁੰਦੀਆ ਨੇ

ਇਕ ਮਾ ਹੀ ਦੋਸ਼ੀ ਨਹੀ ਹੁੰਦੀ
ਓਹ ਛਾ਼ ਹੀ ਦੋਸ਼ੀ ਨਹੀ ਹੁੰਦੀ
ਜੋ ਦਿੰਦੀਆ ਹੱਲਾਸ਼ੇਰੀਆ ਨੇ
ਆਪਨਿਆ ਦਿਆ ਹੀ ਰਾਵਾ਼ ਹੁੰਦੀਆ ਨੇ

ਕੁਝ ਬਲੀ ਦਹੇਜ ਦੀ ਚੜ ਜਾਵਣ
ਜਿਓਦੀਆ ਹੀ ਅੱਗ ਵਿੱਚ ਸੜ ਜਾਵਣ
ਫਿਰ ਰਿਸ਼ਤੇ ਨੇ ਜੋ ਜੋੜਦੀਆ
ਓਹ ਕਾਹਦੀਆ ਲਾਵਾ਼ ਹੁੰਦੀਆ ਨੇ

ਮੁਨਸਫ ਵੀ ਹੈ ਵਿਕ ਮੁੱਲ ਜਾਦਾ਼
ਆਪਣੇ ਫਰਜਾ਼ ਨੂੰ ਭੁੱਲ ਜਾਦਾ਼
ਦੋਸ਼ੀ ਨੇ ਬਚ ਕੇ ਨਿੱਕਲ ਜਾਦੇ
ਨਿਰਦੋਸ਼ਾ ਨੂੰ ਸਜਾਵਾ ਹੁੰਦੀਆ ਨੇ

ਮਿਹਨਤ ਨਾਲ ਮੰਜਿਲ ਮਿਲ ਜਾਦੀ
ਜਿੰਦਗੀ ਖੁਸ਼ੀਆ ਨਾਲ ਖਿੱਲ ਜਾਦੀ
ਪਰ ਮੰਜਿਲ ਤੋ ਭਟਕਾ ਦਿੰਦੀਆ
ਕੁੱਝ ਐਸੀਆ ਰਾਹਵਾ ਹੁੰਦੀਆ ਨੇ

ਜਦੋ ਥੱਕ ਹਾਰ ਕੇ ਬਹਿ ਜਾਦਾ
ਮੁਸ਼ਕਿਲ ਵਿੱਚ ਬੰਦਾ ਢਹਿ ਜਾਦਾ
ਡਿੱਗਦੇ ਨੂੰ ਦੇਣ ਸਹਾਰਾ ਜੋ
ਵੀਰਾ ਦੀਆ ਬਾਹਵਾ ਹੁੰਦੀਆ ਨੇ

ਜਦੋ ਕੀਤੀ ਤੇ ਪਛਤਾਓਦਾ ਏ
ਬੰਦਾ ਜਦ ਭੁੱਲ ਬਖਸ਼ਾਓਦਾ ਏ
ਅਫਸੋਸ ਪਰ ਓਸ ਵੇਲੇ ਤਨ ਵਿੱਚ
ਕੁੱਝ ਆਖਰੀ ਸਾਹਵਾ਼ ਹੁੰਦੀਆ ਨੇ

ਕੁੱਝ ਕੁੜੀਆ ਪਿੱਛੇ ਘੁੰਮਦੀਆ ਨੇ
ਕੁੱਝ ਪੈਸੇ ਪਿੱਛੇ ਗੁੰਮਦੀਆ ਨੇ
ਦੁੱਖ ਲੋਕਾ਼ ਦਾ ਜੋ ਕਰਨ ਬਿਆਨ
ਚੰਦ ਹੀ ਕਵੀਤਾਵਾ ਹੁੰਦੀਆ ਨੇ

No comments:

Post a Comment