Thursday 10 June 2010

ਓਹ ਦਿਨ ਜਿੰਦਗੀ ਦੇ

ਓਹ ਦਿਨ ਜਿੰਦਗੀ ਦੇ ਗਏ,
ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!



ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,
ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ,
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕ ਗਏ!

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ

ਦੁਨੀਆਂ

ਦੌਸਤੀਆਂ ਰਿਸ਼ਤੇ ਸਿਰਫ ਨਾਮ ਹੀ ਰਿਹ ਗਿਆ ਹੈ ਇਹਨਾਂ ਦਾ,
ਉਹ ਕਾਹਦੇ ਆਪਣੇ ਜ਼ਮੀਰ ਹੀ ਸੜ ਗਿਆ ਹੈ ਜਿਹਨਾਂ ਦਾ,

ਵਕਤ ਨਾਲ ਬਦਲ ਜਾਂਦਾ ਹੈ,ਹਰ ਰਿਸ਼ਤੇ ਦਾ ਮਿਜ਼ਾਜ,
ਪਲ ਵਿੱਚ ਹੀ ਉਤਰ ਜਾ਼ਦਾ ਜਿਵੇ਼ ਰੰਗ ਕੱਚੀ ਹਿਨਾਂ ਦਾ,

ਸੁੱਟ ਦਿੰਦੇ ਨੇ ਕੁਝ ਲੋਕ ਰਿਸ਼ਤਿਆਂ ਨੂੰ ਰੁਮਾਲ ਵਾਂਗ ਵਰਤ ਕੇ,
ਮਤਲਬ ਕੱਢ ਕੇ ਵਕਤ ਨੂੰ ਭੁੱਲ ਜਾਣਾ ਕੰਮ ਹੈ ਜਿਹਨਾਂ ਦਾ,

ਹੁਣ ਤਾ ਮਿਲਦਾ ਹੈ ਧੋਖਾ ਹਰ ਵਫਾ ਦੇ ਬਦਲੇ,
ਨਾ ਕੋਈ ਫਰਕ ਰਿਹਾ ਆਪਣਿਆਂ ਬੇਗਾਨਿਆਂ ਦਾ,

ਮੂੰਹ ਤੌਂ ਆਖਦੇ ਨਾ ਬੁਰਾ ਪਰ ਕਰਦੇ ਵੀ ਨਾ ਕੁਝ ਚੰਗਾ,
ਨਾਮ ਹੈ ਦੋਸਤੀ ਪਰ ਅੰਦਾਜ਼ ਹੈ ਦੁਸਮਨਾਂ ਦਾ

ਦੁਨੀਆ ਦੀ ਸਮਝ ਹੀ ਨੀ ਆਈ ..
ਲੱਖ ਜਗਾਹ ਤੇ ਜਾ ਭਾਵੇਂ ਟੇਕ ਲਈ,
ਤੱਤੇ ਠੰਡੇ ਸਭਾਅ ਦੀ ਵੀ ਅੱਗ ਸੇਕ ਲਈ ..
ਪਰ ਫ਼ੇਰ ਵੀ ਸਮਝ ਨਾ ਪਾਇਆ ਦੁਨੀਆ ,
ਭਾਵੇਂ ਲੱਖ ਤੂੰ ਦੁਨੀਆਂ ਦੇਖ ਲਈ ..
__________________

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ
ਪਰ ਇਹ ਹੁਸਨ ਹੈ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ
ਫਿਰ ਵੀ ਸਦਾ ਹੈ ਵੱਖਰਿਆਂ ਰੱਖਦਾ
ਤਨ ਦਾ ਹੁਸਨ ਤਾਂ ਹਰ ਕੋਈ ਤੱਕੇ
ਮਨ ਦਾ ਹੁਸਨ ਹੈ ਅੰਦਰੀਂ ਵੱਸਦਾ
ਤਨ ਦਾ ਹੁਸਨ ਵਕਤ ਨਾਲ ਝੜਦਾ
ਮਨ ਦਾ ਹੁਸਨ ਹਮੇਸ਼ਾ ਭਖਦਾ
ਮਨ ਜੇ ਚੰਗਾ ਭਾਵ ਨੇ ਚੰਗੇ
ਨਾ ਕੋਈ ਮਾੜਾ ਜੱਗ ਤੇ ਵੱਸਦਾ
ਪਰ ਜੇ ਦਿਲ ਦੀ ਮੈਲ ਨਾ ਜਾਵੇ
ਨਾ ਕੋਈ ਚੰਦਰੇ ਦਿਲ ਨੂੰ ਜਚਦਾ
ਪਿਆਰ ਤੇਰੇ ਮੇਰੀ ਕਦਰ ਹੈ ਪਾਈ
ਨਹੀਂ ਤਾਂ ਬੰਦਾ ਕੱਖ ਦਾ
ਮੇਰੇ ਦਿਲ ਦੇ ਹਾਲ ਨੂੰ ਤੱਕਿਆ
ਲੱਖ ਸ਼ੁਕਰਾਨਾ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ

ਪੰਜਾਬੀ

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ,
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ..
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ,
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ..
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ,
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ..
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ,
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ..
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ..
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..|
__________________