Saturday 3 April 2010

" ਅੱਲਾ ਕਰੇ ਦਿਨ ਨਾ ਚੜੇ "

ਖੁਸ਼ੀਆਂ- ਖੇੜੇ ਹਰ ਪਾਸੇ ਲੱਗਣ ਵਧੀਆ ਲੱਗਦਾ ਹੈ ,
ਦਿਨ ਤਿਓਹਾਰ ਤੇ ਬਾਜੇ - ਗਾਜੇ ਵੱਜਣ ਵਧੀਆ ਲੱਗਦਾ ਹੈ ,

ਇਹ ਵੀ ਜਾਣ - ਦਾ ਹਾਂ , ਸਮਝਦਾਂ ਹਾਂ ,
ਢਿਡ ਭਰਨ ਵਾਸਤੇ ਇਹ ਕਮ ਕਰਨਾ ਤੁਹਾਡਾ ਸ਼ੋੰਕ ਨਹੀਂ ਮਜ਼ਬੂਰੀ ਹੈ ,

ਪਰ ਦਾਰੂ ਨਾਲ ਟੱਲੀ ਹਵਸ ਭਰੀਆਂ ਅਖਾਂ ਦਾ ਤੁਹਾਡੇ ਜਿਸ੍ਮ ਵਲ ਤੱਕਣਾ ਕੀ ਜ਼ਰੂਰੀ ਹੈ ???
2 ਟਕੇ ਦਾ ਬੰਦਾ ਜਦੋਂ ਤੁਹਾਨੂੰ ਆਪਣੀਆਂ ਅਖਾਂ ਦੀ ਹਰਕਤ ਦਿਖਾਓਂਦਾ ਹੈ , ਚੰਗਾ ਨਹੀ ਲੱਗਦਾ,

ਬਾਹ ਫੜ ਕੇ ਤੇ ਟੰਗ ਟੇਡੀ ਜਿਹੀ ਕਰ ਕੇ , ਨਾਲ ਨਚਾਓਂਦਾ ਹੈ ਚੰਗਾ ਨਹੀਂ ਲਗਦਾ ,
ਜਾ ਫੇਰ " ਅੱਲਾ ਕਰੇ ਦਿਨ ਨਾ ਚੜੇ " ਵਾਲੇ ਗੀਤ ਤੇ ਮੁਜਰਾ ਕਰਵਾਓਂਦਾ ਹੈ , ਚੰਗਾ ਨਹੀਂ ਲੱਗਦਾ ,

ਹਾਂ , ਸੰਤ ਤਾਂ ਮੈਂ ਵੀ ਨਹੀਂ , ਪਰ ਹੱਡੀਆਂ , ਸ਼ਰਾਬ ਦੇ ਗੰਧ੍ਲ਼ੇ ਜਿਹੇ ਵਾਤਾਵਾਰ੍ਨ ਵਿਚ ,
ਨਾ ਚਾਹੁੰਦੇ ਹੋਏ ਵੀ ਤੁਹਾਡੇ ਨੱਚਣ ਦੀ ਪੀੜ ਮਹਿਸੂਸ ਕਰਦਾ ਹਾਂ ,

ਕਿਓਂਕਿ ਤੁਹਾਡੀਕੱਲੀ ਦੇਹ ਹੀ ਤਾਂ ਥਿਰ੍ਕ ਰਹੀ ਹੁੰਦੀ ਹੈ ,
ਪਰ ਦਿਮਾਗ ਤਾਂ ਤੁਹਾਡਾ ਮੰਜੇ ਤੇ ਪਏ ਬੀਮਾਰ ਬਾਪ , ਕਿਸੇ ਦੇ ਘਰ ਕੱਮ ਤੇ ਲੱਗੀ ਲਾਚਾਰ ਮਾਂ ,

ਜਾ ਫੇਰ ਛੋਟੇ ਵੀਰ ਜਾਂਭੈਣ ਦੀ ਪੜਾਈ ਵਿਚ ਹੁੰਦਾ ਹੈ ....... ....ਅੰਤ ਇਹੀ ਕਹਾਂਗਾ ਕਿ
ਜਦ ਸਾਡੇ ਮਰਦਾਂ ਦੀ ਸ਼ਰਮ - ਹਯਾ ਪੂਰੀ ਤਰਾਂ ਡੁੱਬ ਮਰੇ ,
ਜਦ ਤੁਹਾਡੀ ਮਜ਼ਬੂਰੀ ,ਸਾਡੀ ਵਾਸਨਾ ਦੀ ਪੀੜ ਜ਼ਰੇ ,

ਜਦ ਹੰਕਾਰੀ ਹੋਈ ਜਵਾਨੀ ਤੁਹਾਡੇ ਨਾਲ ਖੜ - ਮਸਤੀਆਂ ਕਰੇ ,
ਅੱਲਾ ਕਰੇ ਓਹ ਦਿਨ ਕਦੀ ਵੀ ਨਾ ਚੜੇ ....., ਕਦੀ ਵੀ ਨਾ ਚੜੇ......

No comments:

Post a Comment