Thursday 10 June 2010

ਓਹ ਦਿਨ ਜਿੰਦਗੀ ਦੇ

ਓਹ ਦਿਨ ਜਿੰਦਗੀ ਦੇ ਗਏ,
ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!



ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,
ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ,
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕ ਗਏ!

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ

ਦੁਨੀਆਂ

ਦੌਸਤੀਆਂ ਰਿਸ਼ਤੇ ਸਿਰਫ ਨਾਮ ਹੀ ਰਿਹ ਗਿਆ ਹੈ ਇਹਨਾਂ ਦਾ,
ਉਹ ਕਾਹਦੇ ਆਪਣੇ ਜ਼ਮੀਰ ਹੀ ਸੜ ਗਿਆ ਹੈ ਜਿਹਨਾਂ ਦਾ,

ਵਕਤ ਨਾਲ ਬਦਲ ਜਾਂਦਾ ਹੈ,ਹਰ ਰਿਸ਼ਤੇ ਦਾ ਮਿਜ਼ਾਜ,
ਪਲ ਵਿੱਚ ਹੀ ਉਤਰ ਜਾ਼ਦਾ ਜਿਵੇ਼ ਰੰਗ ਕੱਚੀ ਹਿਨਾਂ ਦਾ,

ਸੁੱਟ ਦਿੰਦੇ ਨੇ ਕੁਝ ਲੋਕ ਰਿਸ਼ਤਿਆਂ ਨੂੰ ਰੁਮਾਲ ਵਾਂਗ ਵਰਤ ਕੇ,
ਮਤਲਬ ਕੱਢ ਕੇ ਵਕਤ ਨੂੰ ਭੁੱਲ ਜਾਣਾ ਕੰਮ ਹੈ ਜਿਹਨਾਂ ਦਾ,

ਹੁਣ ਤਾ ਮਿਲਦਾ ਹੈ ਧੋਖਾ ਹਰ ਵਫਾ ਦੇ ਬਦਲੇ,
ਨਾ ਕੋਈ ਫਰਕ ਰਿਹਾ ਆਪਣਿਆਂ ਬੇਗਾਨਿਆਂ ਦਾ,

ਮੂੰਹ ਤੌਂ ਆਖਦੇ ਨਾ ਬੁਰਾ ਪਰ ਕਰਦੇ ਵੀ ਨਾ ਕੁਝ ਚੰਗਾ,
ਨਾਮ ਹੈ ਦੋਸਤੀ ਪਰ ਅੰਦਾਜ਼ ਹੈ ਦੁਸਮਨਾਂ ਦਾ

ਦੁਨੀਆ ਦੀ ਸਮਝ ਹੀ ਨੀ ਆਈ ..
ਲੱਖ ਜਗਾਹ ਤੇ ਜਾ ਭਾਵੇਂ ਟੇਕ ਲਈ,
ਤੱਤੇ ਠੰਡੇ ਸਭਾਅ ਦੀ ਵੀ ਅੱਗ ਸੇਕ ਲਈ ..
ਪਰ ਫ਼ੇਰ ਵੀ ਸਮਝ ਨਾ ਪਾਇਆ ਦੁਨੀਆ ,
ਭਾਵੇਂ ਲੱਖ ਤੂੰ ਦੁਨੀਆਂ ਦੇਖ ਲਈ ..
__________________

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ
ਪਰ ਇਹ ਹੁਸਨ ਹੈ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ
ਫਿਰ ਵੀ ਸਦਾ ਹੈ ਵੱਖਰਿਆਂ ਰੱਖਦਾ
ਤਨ ਦਾ ਹੁਸਨ ਤਾਂ ਹਰ ਕੋਈ ਤੱਕੇ
ਮਨ ਦਾ ਹੁਸਨ ਹੈ ਅੰਦਰੀਂ ਵੱਸਦਾ
ਤਨ ਦਾ ਹੁਸਨ ਵਕਤ ਨਾਲ ਝੜਦਾ
ਮਨ ਦਾ ਹੁਸਨ ਹਮੇਸ਼ਾ ਭਖਦਾ
ਮਨ ਜੇ ਚੰਗਾ ਭਾਵ ਨੇ ਚੰਗੇ
ਨਾ ਕੋਈ ਮਾੜਾ ਜੱਗ ਤੇ ਵੱਸਦਾ
ਪਰ ਜੇ ਦਿਲ ਦੀ ਮੈਲ ਨਾ ਜਾਵੇ
ਨਾ ਕੋਈ ਚੰਦਰੇ ਦਿਲ ਨੂੰ ਜਚਦਾ
ਪਿਆਰ ਤੇਰੇ ਮੇਰੀ ਕਦਰ ਹੈ ਪਾਈ
ਨਹੀਂ ਤਾਂ ਬੰਦਾ ਕੱਖ ਦਾ
ਮੇਰੇ ਦਿਲ ਦੇ ਹਾਲ ਨੂੰ ਤੱਕਿਆ
ਲੱਖ ਸ਼ੁਕਰਾਨਾ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ

ਪੰਜਾਬੀ

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ,
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ..
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ,
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ..
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ,
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ..
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ,
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ..
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ..
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..|
__________________

Saturday 3 April 2010

" ਅੱਲਾ ਕਰੇ ਦਿਨ ਨਾ ਚੜੇ "

ਖੁਸ਼ੀਆਂ- ਖੇੜੇ ਹਰ ਪਾਸੇ ਲੱਗਣ ਵਧੀਆ ਲੱਗਦਾ ਹੈ ,
ਦਿਨ ਤਿਓਹਾਰ ਤੇ ਬਾਜੇ - ਗਾਜੇ ਵੱਜਣ ਵਧੀਆ ਲੱਗਦਾ ਹੈ ,

ਇਹ ਵੀ ਜਾਣ - ਦਾ ਹਾਂ , ਸਮਝਦਾਂ ਹਾਂ ,
ਢਿਡ ਭਰਨ ਵਾਸਤੇ ਇਹ ਕਮ ਕਰਨਾ ਤੁਹਾਡਾ ਸ਼ੋੰਕ ਨਹੀਂ ਮਜ਼ਬੂਰੀ ਹੈ ,

ਪਰ ਦਾਰੂ ਨਾਲ ਟੱਲੀ ਹਵਸ ਭਰੀਆਂ ਅਖਾਂ ਦਾ ਤੁਹਾਡੇ ਜਿਸ੍ਮ ਵਲ ਤੱਕਣਾ ਕੀ ਜ਼ਰੂਰੀ ਹੈ ???
2 ਟਕੇ ਦਾ ਬੰਦਾ ਜਦੋਂ ਤੁਹਾਨੂੰ ਆਪਣੀਆਂ ਅਖਾਂ ਦੀ ਹਰਕਤ ਦਿਖਾਓਂਦਾ ਹੈ , ਚੰਗਾ ਨਹੀ ਲੱਗਦਾ,

ਬਾਹ ਫੜ ਕੇ ਤੇ ਟੰਗ ਟੇਡੀ ਜਿਹੀ ਕਰ ਕੇ , ਨਾਲ ਨਚਾਓਂਦਾ ਹੈ ਚੰਗਾ ਨਹੀਂ ਲਗਦਾ ,
ਜਾ ਫੇਰ " ਅੱਲਾ ਕਰੇ ਦਿਨ ਨਾ ਚੜੇ " ਵਾਲੇ ਗੀਤ ਤੇ ਮੁਜਰਾ ਕਰਵਾਓਂਦਾ ਹੈ , ਚੰਗਾ ਨਹੀਂ ਲੱਗਦਾ ,

ਹਾਂ , ਸੰਤ ਤਾਂ ਮੈਂ ਵੀ ਨਹੀਂ , ਪਰ ਹੱਡੀਆਂ , ਸ਼ਰਾਬ ਦੇ ਗੰਧ੍ਲ਼ੇ ਜਿਹੇ ਵਾਤਾਵਾਰ੍ਨ ਵਿਚ ,
ਨਾ ਚਾਹੁੰਦੇ ਹੋਏ ਵੀ ਤੁਹਾਡੇ ਨੱਚਣ ਦੀ ਪੀੜ ਮਹਿਸੂਸ ਕਰਦਾ ਹਾਂ ,

ਕਿਓਂਕਿ ਤੁਹਾਡੀਕੱਲੀ ਦੇਹ ਹੀ ਤਾਂ ਥਿਰ੍ਕ ਰਹੀ ਹੁੰਦੀ ਹੈ ,
ਪਰ ਦਿਮਾਗ ਤਾਂ ਤੁਹਾਡਾ ਮੰਜੇ ਤੇ ਪਏ ਬੀਮਾਰ ਬਾਪ , ਕਿਸੇ ਦੇ ਘਰ ਕੱਮ ਤੇ ਲੱਗੀ ਲਾਚਾਰ ਮਾਂ ,

ਜਾ ਫੇਰ ਛੋਟੇ ਵੀਰ ਜਾਂਭੈਣ ਦੀ ਪੜਾਈ ਵਿਚ ਹੁੰਦਾ ਹੈ ....... ....ਅੰਤ ਇਹੀ ਕਹਾਂਗਾ ਕਿ
ਜਦ ਸਾਡੇ ਮਰਦਾਂ ਦੀ ਸ਼ਰਮ - ਹਯਾ ਪੂਰੀ ਤਰਾਂ ਡੁੱਬ ਮਰੇ ,
ਜਦ ਤੁਹਾਡੀ ਮਜ਼ਬੂਰੀ ,ਸਾਡੀ ਵਾਸਨਾ ਦੀ ਪੀੜ ਜ਼ਰੇ ,

ਜਦ ਹੰਕਾਰੀ ਹੋਈ ਜਵਾਨੀ ਤੁਹਾਡੇ ਨਾਲ ਖੜ - ਮਸਤੀਆਂ ਕਰੇ ,
ਅੱਲਾ ਕਰੇ ਓਹ ਦਿਨ ਕਦੀ ਵੀ ਨਾ ਚੜੇ ....., ਕਦੀ ਵੀ ਨਾ ਚੜੇ......

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ, ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ.....

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ, ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ, ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ, ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ

ਓਹ ਵੀ ਤਾ ਮਾਵਾ ਹੁੰਦੀਆ ਨੇ

ਜਿਸਦੀ ਠੰਡ ਕਰ ਬੀਮਾਰ ਦੇਵੇ
ਓਹ ਵੀ ਤਾ ਛਾਵਾ ਹੁੰਦੀਆ ਨੇ
ਜੋ ਕੁੱਖ ਵਿੱਚ ਧੀਆ ਮਾਰਦੀਆ
ਓਹ ਵੀ ਤਾ ਮਾਵਾ ਹੁੰਦੀਆ ਨੇ

ਇਕ ਮਾ ਹੀ ਦੋਸ਼ੀ ਨਹੀ ਹੁੰਦੀ
ਓਹ ਛਾ਼ ਹੀ ਦੋਸ਼ੀ ਨਹੀ ਹੁੰਦੀ
ਜੋ ਦਿੰਦੀਆ ਹੱਲਾਸ਼ੇਰੀਆ ਨੇ
ਆਪਨਿਆ ਦਿਆ ਹੀ ਰਾਵਾ਼ ਹੁੰਦੀਆ ਨੇ

ਕੁਝ ਬਲੀ ਦਹੇਜ ਦੀ ਚੜ ਜਾਵਣ
ਜਿਓਦੀਆ ਹੀ ਅੱਗ ਵਿੱਚ ਸੜ ਜਾਵਣ
ਫਿਰ ਰਿਸ਼ਤੇ ਨੇ ਜੋ ਜੋੜਦੀਆ
ਓਹ ਕਾਹਦੀਆ ਲਾਵਾ਼ ਹੁੰਦੀਆ ਨੇ

ਮੁਨਸਫ ਵੀ ਹੈ ਵਿਕ ਮੁੱਲ ਜਾਦਾ਼
ਆਪਣੇ ਫਰਜਾ਼ ਨੂੰ ਭੁੱਲ ਜਾਦਾ਼
ਦੋਸ਼ੀ ਨੇ ਬਚ ਕੇ ਨਿੱਕਲ ਜਾਦੇ
ਨਿਰਦੋਸ਼ਾ ਨੂੰ ਸਜਾਵਾ ਹੁੰਦੀਆ ਨੇ

ਮਿਹਨਤ ਨਾਲ ਮੰਜਿਲ ਮਿਲ ਜਾਦੀ
ਜਿੰਦਗੀ ਖੁਸ਼ੀਆ ਨਾਲ ਖਿੱਲ ਜਾਦੀ
ਪਰ ਮੰਜਿਲ ਤੋ ਭਟਕਾ ਦਿੰਦੀਆ
ਕੁੱਝ ਐਸੀਆ ਰਾਹਵਾ ਹੁੰਦੀਆ ਨੇ

ਜਦੋ ਥੱਕ ਹਾਰ ਕੇ ਬਹਿ ਜਾਦਾ
ਮੁਸ਼ਕਿਲ ਵਿੱਚ ਬੰਦਾ ਢਹਿ ਜਾਦਾ
ਡਿੱਗਦੇ ਨੂੰ ਦੇਣ ਸਹਾਰਾ ਜੋ
ਵੀਰਾ ਦੀਆ ਬਾਹਵਾ ਹੁੰਦੀਆ ਨੇ

ਜਦੋ ਕੀਤੀ ਤੇ ਪਛਤਾਓਦਾ ਏ
ਬੰਦਾ ਜਦ ਭੁੱਲ ਬਖਸ਼ਾਓਦਾ ਏ
ਅਫਸੋਸ ਪਰ ਓਸ ਵੇਲੇ ਤਨ ਵਿੱਚ
ਕੁੱਝ ਆਖਰੀ ਸਾਹਵਾ਼ ਹੁੰਦੀਆ ਨੇ

ਕੁੱਝ ਕੁੜੀਆ ਪਿੱਛੇ ਘੁੰਮਦੀਆ ਨੇ
ਕੁੱਝ ਪੈਸੇ ਪਿੱਛੇ ਗੁੰਮਦੀਆ ਨੇ
ਦੁੱਖ ਲੋਕਾ਼ ਦਾ ਜੋ ਕਰਨ ਬਿਆਨ
ਚੰਦ ਹੀ ਕਵੀਤਾਵਾ ਹੁੰਦੀਆ ਨੇ

ਕਾਗਜ਼ ਤੇ ਕਲਮ....... ਵਿਛੋੜੇ ਦੇ ਗੀਤ

ਕਲਮ : ਮੇਰੇ ਦਿਲ ਫ਼ੱਟਾਂ ਦੇ ਤੇ ਮਰਹਮ ਲਾ,ਪੀੜ੍ਹਾਂ ਵੰਡਾਉਣ ਨੂੰ ਫ਼ਿਰੇ ਜਿਹੜਾ,.
ਰੂਹ ਮੇਰੀ ਦਰਦਾਂ ਦਾ ਹਮਰਾਜ਼ ਹੋਵੇ,ਓਹ ਮਹਿਰਮ ਕਿਹੜਾ,..

.ਕਾਗਜ਼: ਆਸ਼ਿਕ ਕੋਰੇ ਕਾਗਜ਼ ਤੇ, ਸੋਹਣੇ ਕਲਮ ਦੀ ਤਿੱਖੀ ਧਾਰ ਹੁੰਦੇ ,..
ਝੱਲ ਸੋਹਣਿਆਂ ਦੇ ਨਖਰੇ ਹਿੱਕ ਤੇ,ਓਹਨਾਂ ਦੇ ਨਕਸ਼ -ਏ-ਕਦਮ ਉਤਾਰ ਹੁੰਦੇ,..

.ਕਲਮ:ਗੱਲਾਂ ਤੋਂ ਤੂੰ ਜਾਪੇ ਧੀਦੋ ਰਾਂਝਾ ਵੇ,ਮੈਂ ਕਿਸੇ ਵੰਸ਼ ਹੀਰ ਵਿਚੋਂ
ਸੀਨੇ ਨਾਲ ਤੂੰ ਲਾ ਰੱਖਿਆ ਲਹੂ ਦਾ ਹਰ ਤੁਪਕਾ,ਜੋ ਡੁੱਲਿਆ ਮੇਰੇ ਚੀਰ ਵਿਚੋਂ,

.ਕਾਗਜ਼:ਹੋਵੇ ਲੱਖ ਸੁੰਦਰ ਪਰ ਅਸਲੋਂ ਕੋਰਾ,ਤੇ ਮੇਰੇ ਜੇਹਾ ਬੱਸ ਕੱਖਾਂ ਦੇ ਤੁੱਲ ਹੋਵੇ,...
. ਇੱਕ ਤੇਰੀਆਂ ਪੀੜ੍ਹਾਂ ਵਿੱਚ ਲਬਰੇਜ਼ ਹੋਵਾਂ ,ਤੇ ਮੇਰਾ ਲੱਖਾਂ ਦੇ ਵਿੱਚ ਮੁੱਲ ਹੋਵੇ,..

.ਕਲਮ: ਕੀ ਤੇਰੇ ਮੇਰੇ ਮੁੱਲ ਦੀ ਗੱਲ,ਮੁੱਲ ਪਾਇਆ ਨਾ ਏਥੇ ਰਾਂਝੇ ਹੀਰਾਂ ਦਾ,
. ਰੂਹਾਂ ਦਾ ਮੁੱਲ ਨਾ ਇੱਥੇ ਜਾਣੇ ਕੋਈ,ਮੁੱਲ ਪਵੇ ਤਾਂ ਬੱਸ ਸਰੀਰਾਂ ਦਾ,

ਕਾਗਜ਼ :ਆਪਣੀ ਹਿੱਕ ਉੱਤੇ ਗੀਤ ਬਣਾਵਾਂਗਾ,ਤੂੰ ਲਿਖਦੀ ਰਿਹਾ ਕਰ ਮੁਖ੍ੜੇ ਨੂੰ,
ਹਰ ਦਰਦ ਚ ਹੋਵਾਂਗਾ ਸ਼ਰੀਕ ਤੇਰੇ ਤੂੰ ਕਰ ਬਿਆਨ ਆਪ੍ਣੇ ਦੁੱਖ੍ੜੇ ਨੂੰ

ਸਮਾਧ ਪੀਰਾਂ ਦੀ

ਯਾਦ ਆ ਗਈ ਦਿਲ ਨੂੰ ਉਹ
ਪਿੰਡੋ ਬਾਹਰ ਸਮਾਧ ਪੀਰਾਂ ਦੀ
ਜਿੱਥੇ ਪਿਆਰ ਲਈ ਮੰਗਦੇ ਸੀ
ਮੱਥੇ ਰਗੜ ਰਹਿਮਤ ਫਕੀਰਾਂ ਦੀ

ਦੀਵੇ ਸੱਧਰਾਂ ਦੇ ਜਗਾਉਦੇ ਸੀ
ਵਿੱਚ ਤੇਲ ਵਫਾ ਦੇ ਪਾਉਦੇ ਸੀ
ਪਰ ਵਾਹ ਨਾ ਚੱਲੀ ਕੋਈ
ਦਿਲ ਜਲੇ ਦਿਲਗੀਰਾਂ ਦੀ

ਤੂੰ ਵਰਤ ਵੀ ਬੜੇ ਪੁਗਾਏ ਸੀ
ਬੂਟੇ ਚਾਵਾਂ ਨਾਲ ਲਗਾਏ ਸੀ
ਦੁਆ ਵੀ ਨਾ ਕੰਮ ਆਈ ਕੋਈ
ਕੇਹੀ ਬੇਇੰਸਾਫੀ ਤਕਦੀਰਾਂ ਦੀ

ਸਾਂਝ ਉਮਰਾਂ ਦੀ ਚਾਹੁੰਦੇ ਸੀ
ਆਪਾਂ ਸੁਪਨੇ ਬੜੇ ਸਜਾਉਂਦੇ ਸੀ
ਰੰਗਾਂ ਦੀ ਚਾਹਤ ਬਾਕੀ ਰਹਿ ਗਈ
ਕੁਝ ਫਿੱਕੀਆਂ ਤਸਵੀਰਾਂ ਦੀ

ਖੁਦਾ ਇਸ਼ਕ ਦੀ ਰਹਿਮਤ ਪਾਈ ਨਾ
ਹੁਣ ਮੁਕਣੀ ਕਦੇ ਜੁਦਾਈ ਨਾ
ਲੱਗਦਾ ਜੋਬਨ ਰੁੱਤੇ ਉੱਠੂ ਅਰਥੀ
ਹੁਣ ਫੇਰ ਰਾਂਝੇ ਤੇ ਹੀਰਾਂ ਦੀ

ਪੇਂਡੂ ਬਾਪੂ...modern ਪੁੱਤਰ

ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ
ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ
ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ
ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|

ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ
ਬਾਪੂ ਪੱਠੇ ਲਿਆਉਣ ਲਈ ਚੱਲਿਆ ਏ
ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ
ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ

ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ
ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ
ਕਿੱਕ ਮਾਰ Bullet ਦੀ,ਕਾਲੀ ਲਾ ਐਨਕ
ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ

ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ
ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ
ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ

ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ Lover ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ

ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ
ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ
ਕੈਮਰੇ ਵਾਲਾ Mobile ਪੁੱਤਰ ਲੈ ਆਇਆ
ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ

ਅੱਜ ਮਾਪੇ ਬੁਢੇ ਤੂੰ ਵੀ ਹੋਣਾ ਬੁੱਢਾ
ਜਦੋਂ ਤੇਰੀ ਔਲਾਦ ਜਵਾਨ ਹੋਣੀ
ਅੱਜ ਮਾਪਿਆਂ ਨੂੰ ਫਾਹੇ ਟੰਗਦਾ ਏਂ
ਕਦੇ ਤੇਰੀ ਵੀ ਸੂਲੀ ਤੇ ਜਾਨ ਹੋਣੀ . . . .

ਪਿਆਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ

ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ

Tuesday 9 February 2010

ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ

ਤੇਰੇ ਪਿਆਰ ਦੀ ਲੋਅ ਚ ਜਲ ਜਲ ਕੇ
ਮੇਰੀ ਦੁਨੀਆ ਕਾਲੀ ਹੋ ਗਈ ਏ
ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ
ਮੇਰੇ ਖੂਨ ਦੀ ਲਾਲੀ ਹੋ ਗਈ ਏ

ਤੇਰੇ ਚਿਹਰੇ ਤੇ ਜੋ ਲਾਲ ਧੱਬੇ ਨੇ
ਮੇਰਾ ਖੂਨ ਪੀਣ ਨਾਲ ਫੱਬੇ ਨੇ
ਤੇਰੇ ਨੁੰਹਾ ਨੂੰ ਜੋ ਆਇਆ ਰਾਸ ਏ
ਉਹ ਮੇਰਾ ਨੋਚਿਆ ਹੋਇਆ ਮਾਸ ਏ

ਜੋ ਤੇਰੇ ਗਲ ਚ ਬੜਾ ਹੀ ਮਟਕ ਰਿਹਾ
ਉਹ ਮੇਰਾ ਕਾਲਜਾ ਸੋਹਣੀਏ ਗਾਨੀ ਬਣ ਲਟਕ ਰਿਹਾ
ਤੂੰ ਖਾ ਸਕੀ ਜੋ ਕਰਤੇ ਅੱਡ ਨੇ
ਮੇਰੇ ਜਿਸਮ ਦੇ ਸੋਹਣੀਏ ਉਹ ਹੱਡ ਨੇ

ਮੇਰੇ ਮਾਸ ਦੀ ਬੋਟ ਬੋਟ ਖਾਣੇ ਨੂੰ
ਤੇਰਾ ਜੀ ਤਾ ਬੜਾ ਸੀ ਕਰਦਾ
ਪਰ ਮੇਰਾ ਇਹ ਬੇਮਝ ਪਿਆਰ ਡਾਈਨੇ
ਆਪਣਾ ਅੰਗ ਅੰਗ ਤੇਰੇ ਅੱਗੇ ਧਰਦਾ

ਤੇਰੀ ਕਰੂਪੀਅਤ ਤੇ ਮੈਨੂੰ ਹੋਇਆ
ਹੁਣ ਜ਼ਰਾ ਵੀ ਨਾ ਸ਼ੱਕ
ਮੈ ਤਾ ਤੇਰੇ ਨਾਲ ਇਸ਼ਕ ਕਮਾਇਆ
ਹੁਣ ਮਾਸ ਖਾਣਾ ਬਣਦਾ ਤੇਰਾ ਹੱਕ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ
ਉਹਦੀਆ ਪੈੜਾ ਸਮਝ ਕੇ ,ਸਿਰ ਮੱਥੇ ਲਾ ਰਿਹਾ

ਮੇਰੀਆ ਆਸਾ ਉਮੀਦਾ ਰੀਝਾਂ ਦੇ ,ਅਗਨ ਕੁੰਡ ਚੋ
ਉਹਦੀ ਰਜ਼ਾ ਲਈ ,ਮੰਤਰ ਸੋਹਲੇ ਗਾ ਰਿਹਾ

ਕੀਤਾ ਜੇ ਗੁਨਾਹ ਕੋਈ, ਤਾ ਉਹ ਮਾਫ ਕਰ ਦੇਵੇ ਕਿਉ ਕਿ
ਆਪਣੀਆ ਗਲਤੀਆ ਦੀ, ਆਪੇ ਹੀ ਸਜਾ ਪਾ ਰਿਹਾ

ਓਸ ਨਾਲ ਉਮਰ ਬਿਤਾਉਣ ਲਈ ਮੈ ਸੋਨ ਮਹਿਲ ਉਸਾਰੇ ਸਨ
ਵਕਤ ਦੀ ਤ੍ਰਾਸਦੀ ਦੇਖ, ਉਜਾੜੇ ਚ ਕੁਲੀ ਪਾ ਰਿਹਾ

ਖੂਨ ਵਿੱਚ ਰਚੀ ਉਹਦੇ ਹੱਥਾਂ ਦੀ ਮਹਿੰਦੀ ਜੋ
ਆਪਣੀਆ ਹਥੇਲ਼ੀਆ ਤੇ, ਉਹਦਾ ਨਾਮ ਮੈ ਰਚਾ ਰਿਹਾ

ਛੱਡ ਕੇ ਉਹ ਤੁਰ ਗਈ ,ਅੱਧ ਵਿਚਕਾਰ ਮੈਨੂੰ
ਓਹਨੂੰ ਕਿਹ ਦੋ ਮਿਲਣ ਲਈ, ਮੈ ਵੀ ਉਥੇ ਆ ਰਿਹਾ

ਜ਼ਨਾਜਾ ਚੁੱਕ ਤੁਰ ਪਏ ਨੇ ,ਭੀੜ ਮੇਰੀ ਅਰਥੀ ਦੇ ਪਿੱਛੇ ਹਜ਼ੇ
ਕਤਲਗਾਹ ਤੋ ਸਿਵਿਆ ਤੱਕ, ਉਹਦੇ ਮੇਲ ਲਈ ਜਾ ਰਿਹਾ

ਹਵਾ

ਅਸੀਂ ਹਵਾ ਨਾਲ ਇਸ਼ਕ ਕੀਤਾ

ਉਸਨੂੰ ਹੱਥ ਲਾ ਨਹੀਂ ਸਕਦੇ
ਉਸਨੂੰ ਚੁੰਮ ਨਹੀਂ ਸਕਦੇ
ਉਸਨੂੰ ਜੱਫੀ ਪਾ ਨਹੀਂ ਸਕਦੇ
ਅਸੀਂ ਜਾਮ ਜ਼ਹਿਰ ਦਾ ਭਰਕੇ ਪੀਤਾ

ਉਸਨੂੰ ਦੇਖ ਨਹੀਂ ਸਕਦੇ
ਉਸ ਨਾਲ ਹੱਸ ਨਹੀਂ ਸਕਦੇ
ਉਸ ਨਾਲ ਰੋ ਨਹੀਂ ਸਕਦੇ
ਪਾੜੇ ਪੱਤਰੇ ਕੁਝ ਨਹੀਂ ਸੀਤਾ

ਉਸ ਕੋਲ ਖਲੋ ਨਹੀਂ ਸਕਦੇ
ਉਸ ਨਾਲ ਪੈਰ ਮਿਲਾ ਨਹੀਂ ਸਕਦੇ
ਉਸ ਦੀ ਸੁਗੰਧੀ ਲੈ ਨਹੀਂ ਸਕਦੇ
ਅਸੀਂ ਮਨ ਹਾਰਿਆ ਕੁਝ ਨਹੀਂ ਜੀਤਾ

ਤੂੰ ਹਵਾ ਹੈਂ ਪੁਰੇ ਦੀ
ਤੂੰ ਹਵਾ ਹੈਂ ਪੱਛਮ ਦੀ
ਤੂੰ ਹਵਾ ਹੈਂ ਪਹਾੜ ਦੀ
ਤੈਨੂੰ ਕੋਲੇ ਆਪਣੇ ਮਹਿਸੂਸ ਕਰੀਏ
ਤੈਨੂੰ ਆਪਣੇ ਨਾਲ ਲਿਪਟੀ ਮਹਿਸੂਸ ਕਰੀਏ
ਤੈਨੂੰ ਆਪਣੀ ਗਲਵੱਕੜੀ ਵਿੱਚ ਮਹਿਸੂਸ ਕਰੀਏ
ਪਰ ਇਹ ਬੇਹੋਸ਼ੀ ਦਾ ਇੱਕ ਜਮਾਨਾ ਬੀਤਾ

ਗੁੰਗੇ ਦਿਲ ਦੀਆਂ ਦੁਹਾਈਆਂ

ਤੈਨੂੰ ਸਭ ਕੁਝ ਤਨ ਮਨ ਸੌਂਪਕੇ
ਮੇਰਾ ਵਜੂਦ, ਆਪਾ ਬਣਾਇਆ ਸੀ
ਦਿਲ ਤੇਰੇ ਕਦਮਾਂ ਸਿਜਦੇ ਵਾਂਗੂੰ ਰੱਖਕੇ
ਤੈਨੂੰ ਦੁਆਵਾਂ ਦਾ ਖੁਦਾ ਬਣਾਇਆ ਸੀ

ਹੋਰਨਾਂ ਨੂੰ ਤੂੰ ਖ਼ਤ ਲਿਖਦੀ ਰਹੀ
ਮੇਰੇ ਪਿਆਰ ਵਿੱਚ ਕਿਹੜੀ ਘਾਟ ਸੀ
ਇਹ ਸੁਣਕੇ ਦਿਲ ਭਾਂਬੜ ਬਣ ਮੱਚਿਆ
ਜਿੱਦਾਂ ਤੇਲ ਛੁਆਈ ਕਿਸੇ ਲਾਟ ਸੀ

ਮੇਰੀ ਚੁੱਪ ਵਿੱਚ ਹੀ ਲੁਕੇ ਰਹੇ
ਬੁੱਲ੍ਹਾਂ ਤੱਕ ਨਾ ਆਏ ਮਾਨਸਿਕ ਤਣਾਅ
ਤੈਨੂੰ ਠੇਸ ਨਾ ਪਹੁੰਚੇ ਕਦੇ ਕੋਈ
ਨਪੀੜ ਲਏ ਦਿਲੀਂ ਪਿਆਰ ਦੇ ਚਾਅ

ਮਹਿਰਮਾਂ ਤੁਸੀਂ ਸੁਣੀਆਂ ਨਹੀਂ, ਨਾ ਸਮਝੇ
ਗੁੰਗੇ ਦਿਲ ਦੀਆਂ ਲਹੂ ਸਿੰਜੀਆਂ ਦੁਹਾਈਆਂ
ਹਨੇਰਾ ਹੋ ਗਿਆ ਮੇਰਾ ਸੰਸਾਰ ਮੇਰੇ ਸਾਮ੍ਹਣੇ
ਤੁਸੀਂ ਆਪਣੇ ਦਰੀਂ ਬੱਤੀਆ ਹਜਾਰਾਂ ਜਗਾਈਆਂ

ਕੰਨੀ ਵਿਸ਼ਵਾਸ਼ ਨਾ ਕਰ ਸਕਿਆ ਮੈਂ
ਵਿਛੋੜੇ ਦਾ ਫਤਵਾ ਜਦ ਮੈਨੂੰ ਸੁਣਾਇਆ
ਮੈਂ ਇਕੱਲਾ ਤੇਰੇ ਬਾਝ ਕੀ ਕਰਾਂਗਾ
ਤੈਨੂੰ ਭੋਰਾ ਵੀ ਰਹਿਮ ਨਾ ਆਇਆ

ਕਿੰਨਾਂ ਕੁ ਚਿਰ ਗ਼ਮ ਸਹਿੰਦਾ ਰਹਾਂ
ਇੱਕ ਦਿਨ ਤਾਂ ਮੈਂ ਟੁੱਟਣਾ ਜਰੂਰ
ਜਦੋਂ ਦਿਲ ਜਵਾਲਾਮੁਖੀ ਮੇਰਾ ਭੜਕ ਗਿਆ
ਤੁਸੀਂ ਫਿਰ ਵੀ ਕੱਢਿਆ ਮੇਰਾ ਕਸੂਰ

ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋਂ

ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,


ਅਵੱਲਾ ਇਸ਼ਕ ਲੱਗਿਆ ਹੈ ਜਦੋਂ ਦਾ,
ਖੁਸ਼ੀ ਦੇ ਨਾਲ ਦੁੱਖ ਵੀ ਜਰ ਰਹੇ ਹੋ,
ਬੜਾ ਪਛਤਾ ਰਹੇ ਹੋ ਪਿਆਰ ਪਾ ਕੇ,
ਜੋ ਇੰਨੇ ਠੰਡੇ ਹਉਕੇ ਭਰ ਰਹੇ ਹੋ,
ਕਿਧਰ ਚਲੇ ਹੋ ਏਨਾ ਬਣ ਸੰਵਰ ਕੇ,
ਹਵਾ ਦੇ ਨਾਲ ਗੱਲਾਂ ਕਰ ਰਹੇ ਹੋ,
ਖੁਦਾ ਜਾਣੇ ਹੋ ਸਾਥੋਂ ਕੀ ਛੁਪਾਉਂਦੇ,
ਝਿਜਕ ਦੇ ਨਾਲ ਗੱਲਾਂ ਕਰ ਰਹੇ ਹੋ,
ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ,
ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,

ਇਕ ਕੋਰਾ ਕਾਗਜ਼

ਆਪਨੇ ਆਪ ਨੂੰ ਮੇਰੇ ਨਾਲੋਂ ਲਿਆ ਕਰ ਵਖ ਉਸਨੇ
ਨਹੀ ਸੀ ਜੋ ਕਰਨਾ ਮੈਂ ਲਿਆ ਓਹ ਵੀ ਮੇਰੇ ਤੋਂ ਕਰਾ ਉਸਨੇ

ਯਾਦ ਓਹਦੇ ਲਖ ਵਾਰ ਵੀ ਕਰਨ ਤੇ ਨਾ ਆਵਾਂ ਮੈਂ
ਏਹੋ ਜਿਹਾ ਮੈਨੂ ਦਿਲੋਂ ਆਪਣੇ ਕੀਤਾ ਵਿਦਾ ਉਸਨੇ

ਮੈਂ ਹਾਂ ਬਸ ਉਸ ਲਈ ਸਮੇਂ ਦੀ ਲੋੜ ਵਾਂਗੂ
ਆਖਿਰ ਇਹ ਇਹਸਾਸ ਵੀ ਮੈਨੂ ਦਿੱਤਾ ਕਰਾ ਉਸਨੇ

ਇਕ ਪਲ ਲਈ ਜ਼ਰੂਰ ਲਿਖਿਆ "ਵਫ਼ਾ " ਉਸਨੇ ਮੇਰੇ ਦਿਲ ਉੱਤੇ
ਖੌਰੇ ਫੇਰ ਦਿੱਤਾ ਕਿਓਂ ਹਥੀਂ ਮਿਟਾ ਉਸਨੇ

"ਗੁਰਜੀਤ" ਰਿਹਾ ਮੈਂ ਉਸ ਲਈ ਵਾਂਗ ਇਕ ਕੋਰਾ ਕਾਗਜ਼
ਪਹਿਲਾਂ ਮਾਰੀਆਂ ਲੀਕਾਂ , ਪਾੜਿਆ ਫਿਰ ਦਿੱਤਾ ਜਲਾ ਉਸਨੇ

ਸਿੱਖਦੇ ਰਹੀਏ*

ਵਕਤ ਆਓੁਣ ਤੇ ਢਲ ਜਾਣਾ ਜੋਬਨ
ਹੁਸਨਾਂ ਦਾ ਬਹੁਤਾ ਗੁਮਾਨ ਨਾ ਕਰੀਏ

ਵਿਰਲਿਆਂ ਨੂੰ ਹੀ ਮਿਲਦਾ ਪਿਆਰ ਮਾਪਿਆਂ ਦਾ
ਓੁਹਨਾਂ ਦਾ ਭੁੱਲ ਕੇ ਵੀ ਅਪਮਾਨ ਨਾ ਕਰੀਏ

ਬੰਦਾ ਖਾਲੀ ਹੱਥ ਆਇਆ,ਖਾਲੀ ਹੱਥ ਜਾਵੇਗਾ
ਇਸ ਗੱਲ ਨੂੰ ਦਿਲੋਂ ਅਨਜਾਨ ਨਾ ਕਰੀਏ

ਪੈਸਾ ਹੱਥ ਦੀ ਮੈਲ ਆਓੁਦਾ ਜਾਂਦਾ ਰਹੇਗਾ
ਮਾਯਾ ਦਾ ਬਹੁਤਾ ਧਿਆਨ ਨਾ ਕਰੀਏ

ਦੁਲਹਨ ਨੂੰ ਹੀ ਦਹੇਜ ਮੰਨੀਏ,ਦਹੇਜ ਪਿੱਛੇ
ਘਰ ਦੀ ਲਕਸ਼ਮੀ ਨੂੰ ਬਦਨਾਮ ਨਾ ਕਰੀਏ

ਧੀਆਂ-ਪੁੱਤਾਂ ਵਿੱਚ ਫਰਕ ਕਰਦੀ ਸੋਚ ਨੂੰ ਬਦਲੀਏ
ਕੁੱਖਾਂ ਨੂੰ ਅੈਂਵੇ ਸਮਸ਼ਾਨ ਨਾ ਕਰੀਏ
ਵਾਗੂੰ ਸਿੱਖਦੇ ਰਹੀਏ,
ਨੀਂਵੇ ਬਹੀਏ ਆਪਣੇ ਗੁਣਾਂ ਦਾ ਥਾਂ-੨ ਬਖਾਨ ਨਾ ਕਰੀਏ

ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ...

ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ
ਨਹੀਂਓ ਮੋੜੀਦਾ...||
ਯਾਰੀ ਵਿੱਚ ਨਫ਼ੇ-ਨੁਕਸਾਨ ਨਹੀਂਓ ਦੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ
ਨਹੀਂਓ ਦੇਖੀਦੇ..
ਯਾਰਾਂ ਦੇ ਗੁਨਾਹਾਂ ਦਾ ਹਿਸਾਬ
ਨਹੀਂਓ ਜੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ
ਨਹੀਂਓ ਮੋੜੀਦਾ...||
ਯਾਰਾਂ ਦੀਆਂ ਮਹਿਫ਼ਲਾਂ ਚ’ ਦਾਰੂ
ਨਹੀਂ ਖਿੰਡਾਇਦੀ,
ਚਾਰ-ਘੁੱਟਾਂ ਪੀਕੇ ਐਵੇਂ ਜਾਤ
ਨਹੀਂ ਦਿਖਾਇਦੀ..
ਕਿਸੇ ਦੀਆਂ ਖੁਸ਼ੀਆਂ ਤੇ ਪਾਣੀ
ਨਹੀਂਓ ਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਨਿੱਤ ਨਵੇਂ ਯਾਰਾਂ ਨਾਲ ਦਿਲ
ਨਹੀਂ ਵਟਾਈਦਾ,
ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈਦਾ..
ਖਿੜੇ ਹੋਏ ਫ਼ੁੱਲਾਂ ਨੂੰ ਨਹੀਂ
ਤਲੀ ਤੇ ਮਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ
ਨਹੀਂਓ ਮੋੜੀਦਾ...||
"ਮਰਜਾਣੇ-ਪਵਿਤਰ " ਛਡ ਤੇਰੀਆਂ ਤੇ ਮੇਰੀਆਂ,
ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ..
ਆਪਣੀ ਔਕਾਤ ਨਾਲੋਂ ਵਧ ਨਹੀਂਓ ਲੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ
ਨਹੀਂਓ ਮੋੜੀਦਾ........

ਗੱਦਾਰ ਮਸੀਹਾ

ਅੱਜ ਗਰੀਬਾਂ ਦੀ ਗੱਲ ਸੁਣਨੋਂ ਬੋਲ਼ਾ
ਸੋਨੇ ਦੇ ਰੱਥਾਂ ਤੇ ਕਰਦਾ ਸਵਾਰੀ,
ਉਹ ਭੁੱਲ ਗਿਆ ਵਿਚਾਰ ਹੀ ਆਪਣੇ
ਦੁਖੀ ਦਿਲਾਂ ਤੇ ਮਾਰਦਾ ਚੋਟ ਭਾਰੀ,
ਅਰਦਾਸ ਕਰਦੇ ਹੱਥਾਂ ਨੂੰ ਅਣਗੌਲਿਆਂ ਕਰੇ
ਉਹਦੇ ਸਾਮਣੇ ਜਨਤਾ ਕਰੇਗੀ ਕੀ ਵਿਚਾਰੀ,
ਜਿਹੜਾ ਜਾਲਮ ਦਾ ਰੱਖਿਅਕ ਬਣਿਆ ਫਿਰਦਾ

ਉਸ ਮਸੀਹੇ ਨੂੰ ਮੈਂ ਕੀ ਆਖਾਂ।

ਉੱਬਲਦੇ ਦੇਗਾਂ ਵਿੱਚ ਰਿੱਝਦੇ ਮਨੁੱਖੀ ਸਰੀਰ
ਚਰਖੜੀਆਂ ਚੜਨ ਤੋਂ ਗੁਜਰਿਆ ਹੋਇਆ ਜਮਾਨਾ,
ਸੂਲੀ ਚੜ੍ਹਾਉਣ ਦੀ ਰੀਤ ਗਈ ਬੀਤੀ
ਕੰਧੀਂ ਚਿਣਨ ਦਾ ਹੋਇਆ ਰਿਵਾਜ ਪੁਰਾਣਾ,
ਘੁਲਾੜੀ ਵਿੱਚ ਪਿੜ ਜਾਵਾਂ ਬਿਨਾਂ ਸੋਚੇ
ਜ਼ਹਿਰ ਦਾ ਪਿਆਲਾ ਵੀ ਨਹੀਂ ਅਣਜਾਣਾ,
ਜਿਹੜਾ ਬਿਨਾ ਢੱਟ ਲਗਾਏ ਮਾਰ ਰਿਹਾ

ਉਸ ਮਸੀਹੇ ਨੂੰ ਮੈਂ ਕੀ ਆਖਾਂ।

ਝੁਕ ਗਿਆ ਸੋਨੇ ਦੇ ਛੱਤਰ ਥੱਲੇ
ਲੈ ਲਈ ਇਸਨੇ ਬੁੱਚੜਾਂ ਦੀ ਸਰਦਾਰੀ,
ਪਹਿਲਾਂ ਜਾਲਮਾਂ ਦੇ ਤਸੀਹੇ ਝੱਲਦਾ ਸੀ
ਹੁਣ ਮਸੀਹੇ ਦੇ ਚਾਬੁਕਾਂ ਦੀ ਵਾਰੀ,
ਮੈਂ ਖੁਦ ਤੇ ਪੂਰਾ ਕਾਬੂ ਰੱਖਕੇ
ਸਹਿ ਰਿਹਾ ਹਾਂ ਮਸੀਹੇ ਦੀ ਗੱਦਾਰੀ,
ਜਿਹੜਾ ਲਹੂ ਦੀਆਂ ਬੂੰਦਾਂ ਲਈ ਤਰਸੇ

ਉਸ ਪਪੀਹੇ ਨੂੰ ਮੈਂ ਕੀ ਆਖਾਂ।

ਪਿੰਡੋ ਆਈ ਚਿੱਠੀ

ਬਦਲ ਗਿਆ ਏ ਮੇਰੇ ਪਿੰਡ ਦਾ ਰੰਗ ਤੇ ਨਿਖਾਰ ਯਾਰੋ
ਪਿੰਡੋ ਆਈ ਚਿੱਠੀ ਗਈ ਦੱਸ ਕੇ.......
ਤਿੰਨ ਪਹੀਏ ਟੈੰਪੂ ਦਾ ਰਿਹਾ ਨਹੀਂ ਨਾਮ ਤੇ ਨਿਸ਼ਾਨ
ਬੀਬੋ ਭੁਆ ਹੁਣ ਜਾਂਦੀ ਮੰਡੀ ਮਿੰਨੀ ਬੱਸ ਤੇ
ਮੇਰੇ ਪਿੰਡੋ ਜਾਂਦੇ ਸਾਡੇ ਗੇਟਾਂ ਵੱਲ ਕੱਚੇ ਰਾਹ ਤੇ ਪੈ ਗਿਆ ਹੈ ਬੱਜਰ
ਰਾਹ ਦੇ ਦੋਨੋਂ ਪਾਸੇ ਕੱਖਾਂ ਵਾਲੀ ਜਗਾ ਪਾਪੁਲਰ ਲੱਗ ਗਏ
ਜੇਹਡੇ ਰਾਹ ਤੇ ਲੰਘ ਜਾਦੀਂ ਸੀ ਰਕਾਣ ਪਾਸਾ ਵੱਟਕੇ
ਪਿੰਡੋ ਆਈ ਚਿੱਠੀ ਗਈ ਦੱਸ ਕੇ..........

ਮੁੰਢੇ ਪਿੰਡ ਦੇ ਕਈ ਪੱਡ -ਲਿੱਖ ਗਏ
ਜੁਡਦੀ ਨਹੀ ਢਾਣੀ ,ਸ਼ਾਂਮੀ ਬਿਜੀ ਰਹਿੰਦੇ ਫੋਨ ਤੇ
ਬਸ,ਬਾਬੇ ਨੇ ਗਵਾਹ,,ਹੁਂਦੀ ਸੀ ਰੋਣਕ ਜਦੋਂ ਓੁਹ ਸੱਥ ਦੀ
ਪਿੰਡੋ ਆਈ ਚਿੱਠੀ ਗਈ ਦੱਸ ਕੇ.........
.
"ਬਰਾਡ"ਵਰਗੇ ਕਈ ਪੱਡ-ਲਿਖ ਘਰ ਦਿਆਂ ਤੋਂ ਦੂਰ ਤੁੱਰ ਗਏ
ਤੇ ਕਈ ਕਰੀ ਜਾਂਦੇ ਨੇ ਤਿਆਰੀ
"ਮੋਗੇ" ਦੀਆਂ ਤੀਆਂ ਦੀ ਰੌਣਕ ਤੁੱਰ ਗਈ ਏ ਕਨੇਡਾ
ਬਹਿ ਗਈ ਏ ਬਾਹਰਲੇ ਮੁਲੱਕ ਵੱਸ ਕੇ,,,,,,,,,,,,,,,,,,,,,,
ਪਿੰਡੋ ਆਈ ਚਿੱਠੀ ਗਈ ਦੱਸ ਕੇ..........

ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ

ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ

ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ

ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ

ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ

ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ

ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ!

ਸਿਖਰ ਦੁਪਹਿਰ ਸੀ ਉਮਰਾਂ ਦੀ, ਮੈਂ ਰੋਗ ਇਸ਼ਕ ਦਾ

ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ
__________________

ਕੌਣ ਦਿੰਦਾ ਉਮਰ ਭਰ ਦਾ ਸਹਾਰਾ..,
ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇਂ

ਸੱਚਾ ਪਿਆਰ

ਮੁੜ ਆਉਂਦੇ ਪ੍ਰਦੇਸੀ ਸੱਜਣ ਜੇ ਪਿਆਰ ਪੁਕਾਰੇ।
ਕਬਰਾਂ ਵਿੱਚੋਂ ਉੱਠਕੇ ਲੈ ਕੇ ਸਾਹ ਉਧਾਰੇ।

ਆਸਾਂ ਹਜਾਰਾਂ ਵੀ ਝੂਠੀਆਂ ਹੋ ਸਕਦੀਆਂ,
ਕਦੇ ਤਾਂ ਜੀਵਤ ਹੋ ਉੱਠਦੇ ਦਿਲ ਦੇ ਮਾਰੇ।

ਨਜ਼ਰਾਂ ਪੱਕ ਗਈਆਂ ਉਸਦਾ ਰਾਹ ਤੱਕ ਦੀਆਂ,
ਕੋਈ ਰੌਣਕ ਨਾ ਰਹੀ ਯਾਰਾਂ ਦੇ ਚੁਬਾਰੇ।

ਭੁਲੇਖਾ ਲੱਗ ਗਿਆ ਕਿ ਉਹ ਦੁਸ਼ਮਣ ਜਾਂ ਦੋਸਤ ਸਨ,
ਦਿਲ ਨਹੀਂ ਮੰਨਦਾ ਮੇਰੀ ਅਰਜੋਈ ਮੁੜਕੇ ਉਸਨੁੰ ਪੁਕਾਰੇ।

ਅੱਜ ਮੱਸਿਆ ਦੀ ਰਾਤ ਢਲੇ ਚੰਦ ਗਾਇਬ ਹੋਇਆ,
ਸਵੇਰਾ ਵੀ ਹੋਇਆ ਪਰ ਸੂਰਜ ਨਾ ਅਸਮਾਨ ਵਿੱਚ ਪੈਰ ਪਸਾਰੇ।

ਪੰਛੀਆਂ ਦੀਆਂ ਕੂਕਾਂ ਸ਼ੋਰ ਸ਼ਰਾਬੇ ਗੁੰਮ ਗਈਆਂ
ਸੱਚੇ ਦਿਲ ਨਾਲ ਜਦ ਮਾਸ਼ੂਕ ਆਸ਼ਿਕ ਨੂੰ ਪੁਕਾਰੇ।

ਜੋਗੀ ਆਪਣੇ ਭਗਵੇਂ ਕੱਪੜੇ ਲਾਹਕੇ ਆਸ਼ਿਕ ਫਿਰ ਬਣਦੇ,
ਕਾਫ਼ਲੇ ਥਲਾਂ ਵਿੱਚ ਗੁਜਰਦੇ ਮੋੜ ਲੈਂਦੇ ਮੁਹਾਰੇ।

Tusi Hasde o..........

Tusi Hasde o sanu hasaan vaste,

tusi ronde o sanu rovaan vaste,

ek var rus k te vekho sohneo,

Mar javange tuhanu manaan vaste ..


*********************************


Sadi dosti vich kami kade koi aawe na,

ek duje to muh pher laeeye

rab aho jahi ghari dekhawe na,

khus reho tusi umar sari,

hanju tawadi aakh vich kade aawe na...


*********************************


Khushi nal dil nu abaad karna,

Gam to dil nu azaad karna,

Sadi bas chhoti jahi guzarish hai,

Sanu din vich ik vaar jaroor yaad karna.


*********************************


Pyar-Pyar kehan naal pyar nahi hunda,

Hath nu milaun naal koi yaar nahi hunda,

Unjh ta mil jande ne yaar har mor te,

Par har yaar saade jeha dildar nahi hunda.

Monday 25 January 2010

ਮਹਿਫਲਾਂ

ਨਾ ਜਾਣੇ ਕਿੰਨੇ ਰੁਝਾਣ ਜਿੰਦਗੀ ਨੂੰ ਉਲਝਾਈ ਰੱਖਦੇ
ਕੁਝ ਅਨੁਚਿਤ ਕੁਝ ਮੁਨਾਸਿਬ ਜਿਹੇ ਕੰਮ ਲਿਆਈ ਰੱਖਦੇ

ਦੋ ਟਕੇ ਮਹਿਫਲਾਂ ਵਿੱਚ ਬਕਵਾਸ ਸਹਿਣੀ ਪੈਂਦੀ,
ਖੁਸ਼ੀ ਦੇ ਮੌਕਿਆਂ ਨੂੰ ਕੁਝ ਲੋਕ ਛੁਪਾਈ ਰੱਖਦੇ

ਜਾਣ ਬੁੱਝਕੇ ਸਮੇਂ ਸਮੇਂ ਦੁਸ਼ਮਣਾਂ ਨੂੰ ਸਲਾਮ ਕਰੀਦਾ,
ਦੋਸਤ ਤਾਂ ਆਪਣੇ ਨਿੱਜੀ ਜਿਹੇ ਸਵਾਲ ਪਾਈ ਰੱਖਦੇ

ਇਨਸਾਫ਼ ਦੀ ਤਲਾਸ਼ ਵਿੱਚ ਨਿੱਕਲਣਾਂ ਇੱਥੇ ਅਕਲਮੰਦੀ ਨਹੀਂ,
ਚਾਂਦੀ ਦੇ ਚਮਕਦੇ ਛਿੱਲੜ ਇਸਦੇ ਧੱਜੇ ਉਡਾਈ ਰੱਖਦੇ

ਅਫ਼ਸੋਸ ਆਉਂਦਾ ਏ ਗਰੀਬ ਦੀਆਂ ਕੁਆਰੀਆਂ ਰੀਝਾਂ ਤੇ,
ਜਿੰਨ੍ਹਾਂ ਨੂੰ ਪੈਸੇ ਵਾਲੇ ਹਰ ਵਕਤ ਸੁਹਾਗਣਾਂ ਬਣਾਈ ਰੱਖਦੇ

ਸਮਾਜ ਦੇ ਠੇਕੇ ਵਾਲੇ ਸਾਡੇ ਅੱਖੀਂ ਘੱਟਾ ਪਾਕੇ,
ਪ੍ਰੇਮੀਆਂ ਨੂੰ ਅੱਡ ਕਰਨ ਦੇ ਬਹਾਨੇ ਬਣਾਈ ਰੱਖਦੇ

ਬਾਰਾਂ ਵਰ੍ਹੇ ਪਿੱਛੋਂ ਕਹਿੰਦੇ ਰੂੜੀ ਦੀ ਸੁਣੀ ਜਾਂਦੀ,
ਇੱਥੇ ਕਾਤਿਲ ਕਤਲ ਕਰਕੇ ਵੀ ਜਾਨ ਬਚਾਈ ਰੱਖਦੇ

ਮਿਲਣ ਦੀ ਉਮੀਦ ਵਿੱਚ ਉਮਰਾਂ ਤੱਕ ਲੰਘਾ ਦੇਵਾਂਗੇ,
ਹਾਲਾਤ ਉਲਝਣਾਂ ਨਾਲ ਰਲਕੇ ਆਸਾਂ ਪਾਣੀ ਪਾਈ ਰੱਖਦੇ

ਕਾਕਾ ਇੱਥੇ ਵਾੜ ਖੇਤ ਨੂੰ ਖਾਣਦੀਆਂ ਤਰਕੀਬਾਂ ਸੋਚੇ,
ਓਥੇ ਦੁਸ਼ਮਣ ਸਾਡੀ ਮੌਤ ਦੇ ਪਰਵਾਨੇ ਲਿਖਾਈ ਬੈਠੇ

ਇਸ਼ਕ ਤੇ ਇਨਕਲਾਬ

ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ
ਇੱਕ ਵਾਰੀਂ ਵੱਢਿਓ ਫਿਰ ਉੱਗਣ ਵਾਲੇ ਅਸੀਂ ਹੋਏ

ਇਤਹਾਸ ਦੇ ਪੱਤਰੇ ਤਾਂ ਸਦਾ ਸੱਚ ਹੀ ਕਹਿੰਦੇ,
ਪੜ੍ਹ ਦੇਖੋ ਕਾਲੇ ਪੰਨੇ ਗੱਲ ਇਸਦਾ ਸਬੂਤ ਹੀ ਦਿੰਦੇ,
ਕਿੰਨੇ ਹੀ ਸਾਥੀ ਸੂਲੀ ਚੜ੍ਹਕੇ ਫਿਰ ਪੈਦਾ ਹੋਏ

ਹੋਣੀ ਨਾਲ ਸਿਰ ਟਕਰਾਕੇ ਬਰਬਾਦੀ ਦੀ ਭੱਠ ਸੜੇ,
ਜੁਲਮ ਦੀ ਹਨੇਰੀ ਝੁੱਲਦੀ ਅਸੀਂ ਖੜ੍ਹੇ ਦੇ ਖੜ੍ਹੇ,
ਟਹਿਕਦੇ ਰਹਿਣਾਂ ਅਸੀਂ ਭਾਵੇਂ ਪੱਟ ਦਿਓ ਜੜੀਂ ਟੋਏ

ਅਸੀਂ ਨੂਰ ਦੀਆਂ ਜੋਤਾਂ ਚਾਨਣ ਦੇ ਸੱਚੇ ਪ੍ਰਚਾਰਕ,
ਲਿਤਾੜਿਆਂ ਨੂੰ ਲੜਨ ਦਾ ਸਬਕ ਪੜ੍ਹਾਣ ਵਾਲੇ ਸੁਧਾਰਕ,
ਨਿਤਾਣਿਆਂ ਨੂੰ ਰੁਸ਼ਨਾਉਣ ਲਈ ਅਸੀਂ ਤਨ ਅੱਗੀਂ ਝੋਏ

ਪਰਲੋ ਤੱਕ ਅਸੀਂ ਰਹਿਣਾ ਤਕਦੀਰ ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ,
ਸਾਡੀ ਜੰਗ ਦੇ ਨਾਹਰੇ ਇਸ਼ਕ ਤੇ ਇਨਕਲਾਬ ਦੋਏ

ਨਜ਼ਮ

ਟਿੱਬਿਆਂ ਉੱਤੇ ਉੱਗੀ ਬੇਰੀ ਦਾ ਫਲ ਕੋਈ ਖਾਣ ਨਹੀਂ ਜਾਂਦਾ
ਕੰਡੇ ਦੇਖਕੇ ਲੋਕ ਮੁੜ ਜਾਵਣ ਪੱਥਰ ਵੀ ਨਾ ਕੋਈ ਚਲਾਂਦਾ
ਮੇਰੇ ਟੁੱਟੇ ਦਿਲ ਦਾ ਹਾਲ ਉਸ ਬੇਰੀ ਨਾਲੋਂ ਤਨਹਾ ਤਨਹਾ
ਕੋਈ ਗੱਲ ਕਰਨ ਨੂੰ ਰਾਜੀ ਬੀਤੇ ਨਾ ਚੁੱਪ ਦਾ ਲਮਹਾ

ਮੈਨੂੰ ਕੋਹੜੀ ਮੇਰੇ ਗ਼ਮਾਂ ਨੇ ਕੀਤਾ ਜਦ ਦੋਸਤਾਂ ਦਗਾ ਕਮਾਇਆ
ਬਿਰਹੋਂ ਦੀਆਂ ਗੁੱਝੀਆਂ ਸੱਟਾਂ ਦੇਕੇ ਛੱਡ ਗਏ ਰੇਗਸਤਾਨੀ ਤ੍ਰਿਹਾਇਆ
ਅੱਖਾਂ ਮੇਰੀਆਂ ਵਿੱਚੋਂ ਖਾਰਾ ਜਿਹਾ ਪਾਣੀ ਹਰ ਵਕਤ ਵਗਦਾ ਰਹਿੰਦਾ
ਸੁੱਧ ਨਾ ਰਹਿੰਦੀ ਵਜੂਦ ਦੀ ਮਨ ਯਾਦਾਂ ਵਿੱਚ ਵਿਚਰਦਾ ਰਹਿੰਦਾ

ਮੈਂ ਤਾਂ ਗ਼ਮ ਗਲਤ ਕਰਨ ਲਈ ਪਿਆਲੇ ਨੂੰ ਸਾਥੀ ਬਣਾਇਆ
ਪਰ ਏਸ ਫ਼ਰੇਬੀ ਸ਼ਰਾਬ ਨੇ ਪੀੜ ਨੂੰ ਹੋਰ ਜਿਆਦਾ ਭੜਕਾਇਆ
ਰੋਗ ਕਸੂਤਾ ਬਿਰਹੋਂ ਦਾ ਅੰਦਰੇ ਅੰਦਰ ਮੈਨੂੰ ਘੁਣ ਵਾਂਗੂ ਖਾਵੇ
ਦੋਸਤ ਤਾਂ ਬੇਵਫ਼ਾ ਬਣੇ ਹੁਣ ਜ਼ਖਮਾਂ ਤੇ ਮੱਲ੍ਹਮ ਕੌਣ ਲਾਵੇ?

ਇਹ ਰੋਗ ਉੱਤਰਨਾ ਉਸ ਦਿਨ ਜਿੱਦਣ ਅਰਥੀ ਮੇਰੇ ਘਰੋਂ ਜਾਣੀ
ਗ਼ਮਾਂ ਦਾ ਭਾਰ ਹੌਲਾ ਹੋਣਾ ਜਦੋਂ ਖੱਫ਼ਣ ਦੀ ਚਾਦਰ ਤਾਣੀ
ਇੱਕ ਖਾਹਿਸ਼ ਪੂਰੀ ਕਰ ਦੇਵੇ ਜੋ ਚਿਤਾ ਨੂੰ ਅੱਗ ਲਾਏ
ਪੁੱਛ ਲੈਣਾਂ ਖੱਲ ਦੀ ਜੁੱਤੀ ਸ਼ਾਇਦ ਬੇਵਫ਼ਾ ਦੇ ਕੰਮ ਆਏ

ਤੇਰੇ ਗ਼ਮ ਨੂੰ ....!

ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ।
ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂ।
ਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ
ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂ।

ਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ
ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂ।
ਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ
ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂ।



ਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ
ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂ।
ਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ
ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂ।


ਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ
ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ।

Monday 4 January 2010

ਅਣਭੋਲ ਇਸ਼ਕ

ਇਸ਼ਕ ਦੇ ਬੂਟੇ ਦੇ ਉੱਤੇ ਅਰਮਾਨਾਂ ਦੇ ਫ਼ੁੱਲ ਖਿੜੇ।
ਆਸਾਵਾਂ ਦੀ ਵੇਲ ਲੰਮੀ ਇਸਤੇ ਹੱਸ ਹੱਸ ਚੜ੍ਹੇ।

ਸਰੀਰ ਤੱਕ ਦੀ ਸੁੱਧ ਗੁਆਚੀ ਮੁਹੱਬਤ ਯਾਦ ਰਹਿੰਦੀ
ਕਦ ਬੈਠਣ ਦਾ ਵੇਲਾ ਤੇ ਕਦ ਖੜ੍ਹੇ ਖੜ੍ਹੇ।
ਹੁਣ ਸਹੀ ਪਰਖ ਹੈ ਆਈ ਇਸ ਜਿੰਦਗੀ ਦੀ
ਦਿਨ ਰਾਤ ਕਰਨ ਅਰਦਾਸਾਂ ਬਦਕਿਸਮਤੀ ਦੀ ਨਾਗਣ ਲੜੇ।

ਖੁਸ਼ਬੂ ਜਿਹੀ ਫੈਲੀ ਫ਼ਿਜ਼ਾ ਵਿੱਚ ਭਿੰਨੀ ਭਿੰਨੀ
ਜਿਸ ਦਿਨ ਆਸ਼ਿਕ ਮਾਸ਼ੂਕ ਦਾ ਖਤ ਪੜ੍ਹੇ।
ਕੰਨਾਂ ਵਿੱਚ ਅਨਹਦ ਨਾਦ ਗੂੰਜਣ ਲਗਦਾ
ਜਦ ਵੀ ਉਸਦੇ ਨਾਲ ਬੋਲ ਸਾਂਝੇ ਕਰੇ।

ਹਰ ਸ਼ੈਅ ਵਿੱਚੋਂ ਉਹਦੀ ਸ਼ਖਸ਼ੀਅਤ ਝਲਕ ਮਾਰਦੀ
ਰਾਤਾਂ ਨੂੰ ਉਸਦੇ ਸੁਫ਼ਨੇ ਨੀਂਦ ਤੋੜ ਆਉਣ ਬੜੇ।
ਹਾਇ ਉਸਨੂੰ ਛੂਹਕੇ ਇੱਕ ਵਾਰ ਦੋ ਪਲ ਲਈ
ਦਿਲ ਕਿਲਕਾਰੀਆਂ ਮਾਰ ਮਾਰ ਨੱਚਣ ਨੂੰ ਕਰੇ।

ਰਾਤ ਬਰਾਤੇ

ਪੁੱਛੋ ਨਾ ਮੈਨੂੰ ਕਿੱਧਰੋਂ ਆ ਰਿਹਾਂ।
ਕਿੰਨੀ ਕੁ ਪੀਕੇ ਗ਼ਮ ਸੁਣਾ ਰਿਹਾਂ।

ਜੇ ਥੋੜੀ ਜਿਹੀ ਸ਼ਰਾਬ ਪੀ ਲੈਂਦਾ ਹਾਂ
ਝੂਠ ਭੁਲਾਕੇ ਮੂੰਹੋਂ ਸੱਚ ਕਹਿੰਦਾ ਹਾਂ
ਸੋਫੀ ਵੇਲ਼ੇ ਦੇ ਹਾਸੇ ਉੱਡ ਜਾਂਦੇ
ਝੱਲੀਆਂ ਪੀੜਾਂ ਦਾ ਹਾਲ ਸੁਣਾ ਰਿਹਾਂ।

ਪੀਤੇ ਜਾਮ ਤਾਂ ਅਣਗਿਣਤ ਹੋ ਤੁਰਦੇ
ਯਾਰ ਬੋਤਲਾਂ ਦੀ ਗਿਣਤੀ ਕਰਨੋਂ ਡਰਦੇ
ਹੋਕੇ ਮੈਂ ਸ਼ਰਾਬੀ ਹੋਸ਼ ਆਪਣੇ ਗੁਆਕੇ
ਤੇਰੀ ਬੇਵਫ਼ਾਈ ਦਾ ਗੀਤ ਗੁਣਗੁਣਾ ਰਿਹਾਂ।

ਡੇਰਾ ਆਪਣਾ ਲੱਭਦਾ ਤੇਰੇ ਮੁਹੱਲੇ ਵੜਦਾ
ਘਰ ਤੇਰਾ ਪਛਾਣਕੇ ਮੈਂ ਪਿੱਛੇ ਖੜ੍ਹਦਾ
ਕਦਮ ਲੜਖੜਾ ਜਾਂਦੇ ਕਦੀ ਡਿੱਗ ਪੈਂਦਾ
ਥੱਕੇ ਕਲਮ ਨਾਲ ਗੀਤ ਸਜਾ ਰਿਹਾਂ।

ਜਗਦੀ ਲਾਲਟੈਣ ਲੈਕੇ ਮਾਂ ਮੈਨੂੰ ਲੱਭਦੀ
ਚੌਰਾਹੇ ਤੇ ਡਿੱਗੇ ਪਏ ਦਾ ਚੇਹਰਾ ਤੱਕਦੀ
ਉਹ ਮੇਰੀ ਜਿੰਦਾ ਲਾਸ਼ ਤੇ ਵੈਣ ਪਾਉਂਦੀ
ਮੈਂ ਹਿਚਕੀਆਂ ਲੈਕੇ ਵਰਤਮਾਨ ਭੁਲਾ ਰਿਹਾਂ।

ਇਸ਼ਕ ਦੀ ਸਾਲਗਿਰਹ

ਇਸ਼ਕ ਦੀ ਪਹਿਲੀ ਸਾਲਗਿਰਹ ਤੇ ਤੈਨੂੰ ਕੀ ਦੇਵਾਂ ਤੋਹਫ਼ਾ।
ਇਸ ਗਰੀਬ ਦੇ ਕੋਲ ਹੀਰੇ ਖ੍ਰੀਦਣ ਲਈ ਨਹੀਂ ਕੁਝ ਨਹੀਂ ਬਚਿਆ।

ਇੱਕ ਹੱਸਦੇ ਹੋਏ ਭਵਿੱਖ ਦਾ ਸੁਫਨਾ ਮੇਰੇ ਕੋਲ
ਦਰਦਾਂ ਵਿੱਚੋਂ ਨਿੱਸਰੇ ਹੋਏ ਮੁਸਕਰਾਉਂਦੇ ਗੀਤ ਮੇਰੇ ਕੋਲ
ਖਾਲੀ ਜੇਬ ਤੋਂ ਬਾਦ ਮੇਰੇ ਕੋਲ ਦਿਲ ਰਿਹਾ।

ਇਹ ਵਾਅਦਾ ਦੇਵਾਂ ਤੈਨੂੰ ਅੱਜ ਸਦਾ ਪਿਆਰ ਕਰਦਾ ਰਹਾਂਗਾ
ਸਾਰੀ ਉਮਰ ਦੁੱਖ ਸੁੱਖ ਦਾ ਤੇਰਾ ਸਾਥੀ ਬਣਕੇ ਰਹਾਂਗਾ
ਤੇਰੇ ਤੋਂ ਜੁਦਾ ਹੋਣ ਦਾ ਕਦੀ ਆਵੇਗਾ ਨਾ ਸੁਫ਼ਨਾ।

ਜੇ ਤੋਹਫ਼ਾ ਹੈ ਕਬੂਲ ਆਜਾ ਪਹਿਲੀ ਸਾਲਗ੍ਰਿਹ ਮਨਾਈਏ
ਇਸ਼ਕ ਦੇ ਗੁਲਦਸਤੇ ਵਿੱਚ ਆਸ਼ਾਵਾਂ ਦੇ ਫ਼ੁੱਲ ਸਜਾਈਏ
ਸਾਡੇ ਦੋਹਾਂ ਕੋਲ ਅੱਗੇ ਜਾਣ ਲਈ ਐਨਾਂ ਮੌਕਾ ਹੈ ਪਿਆ।