Saturday 3 April 2010

ਸਮਾਧ ਪੀਰਾਂ ਦੀ

ਯਾਦ ਆ ਗਈ ਦਿਲ ਨੂੰ ਉਹ
ਪਿੰਡੋ ਬਾਹਰ ਸਮਾਧ ਪੀਰਾਂ ਦੀ
ਜਿੱਥੇ ਪਿਆਰ ਲਈ ਮੰਗਦੇ ਸੀ
ਮੱਥੇ ਰਗੜ ਰਹਿਮਤ ਫਕੀਰਾਂ ਦੀ

ਦੀਵੇ ਸੱਧਰਾਂ ਦੇ ਜਗਾਉਦੇ ਸੀ
ਵਿੱਚ ਤੇਲ ਵਫਾ ਦੇ ਪਾਉਦੇ ਸੀ
ਪਰ ਵਾਹ ਨਾ ਚੱਲੀ ਕੋਈ
ਦਿਲ ਜਲੇ ਦਿਲਗੀਰਾਂ ਦੀ

ਤੂੰ ਵਰਤ ਵੀ ਬੜੇ ਪੁਗਾਏ ਸੀ
ਬੂਟੇ ਚਾਵਾਂ ਨਾਲ ਲਗਾਏ ਸੀ
ਦੁਆ ਵੀ ਨਾ ਕੰਮ ਆਈ ਕੋਈ
ਕੇਹੀ ਬੇਇੰਸਾਫੀ ਤਕਦੀਰਾਂ ਦੀ

ਸਾਂਝ ਉਮਰਾਂ ਦੀ ਚਾਹੁੰਦੇ ਸੀ
ਆਪਾਂ ਸੁਪਨੇ ਬੜੇ ਸਜਾਉਂਦੇ ਸੀ
ਰੰਗਾਂ ਦੀ ਚਾਹਤ ਬਾਕੀ ਰਹਿ ਗਈ
ਕੁਝ ਫਿੱਕੀਆਂ ਤਸਵੀਰਾਂ ਦੀ

ਖੁਦਾ ਇਸ਼ਕ ਦੀ ਰਹਿਮਤ ਪਾਈ ਨਾ
ਹੁਣ ਮੁਕਣੀ ਕਦੇ ਜੁਦਾਈ ਨਾ
ਲੱਗਦਾ ਜੋਬਨ ਰੁੱਤੇ ਉੱਠੂ ਅਰਥੀ
ਹੁਣ ਫੇਰ ਰਾਂਝੇ ਤੇ ਹੀਰਾਂ ਦੀ

No comments:

Post a Comment