Saturday 3 April 2010

ਕਾਗਜ਼ ਤੇ ਕਲਮ....... ਵਿਛੋੜੇ ਦੇ ਗੀਤ

ਕਲਮ : ਮੇਰੇ ਦਿਲ ਫ਼ੱਟਾਂ ਦੇ ਤੇ ਮਰਹਮ ਲਾ,ਪੀੜ੍ਹਾਂ ਵੰਡਾਉਣ ਨੂੰ ਫ਼ਿਰੇ ਜਿਹੜਾ,.
ਰੂਹ ਮੇਰੀ ਦਰਦਾਂ ਦਾ ਹਮਰਾਜ਼ ਹੋਵੇ,ਓਹ ਮਹਿਰਮ ਕਿਹੜਾ,..

.ਕਾਗਜ਼: ਆਸ਼ਿਕ ਕੋਰੇ ਕਾਗਜ਼ ਤੇ, ਸੋਹਣੇ ਕਲਮ ਦੀ ਤਿੱਖੀ ਧਾਰ ਹੁੰਦੇ ,..
ਝੱਲ ਸੋਹਣਿਆਂ ਦੇ ਨਖਰੇ ਹਿੱਕ ਤੇ,ਓਹਨਾਂ ਦੇ ਨਕਸ਼ -ਏ-ਕਦਮ ਉਤਾਰ ਹੁੰਦੇ,..

.ਕਲਮ:ਗੱਲਾਂ ਤੋਂ ਤੂੰ ਜਾਪੇ ਧੀਦੋ ਰਾਂਝਾ ਵੇ,ਮੈਂ ਕਿਸੇ ਵੰਸ਼ ਹੀਰ ਵਿਚੋਂ
ਸੀਨੇ ਨਾਲ ਤੂੰ ਲਾ ਰੱਖਿਆ ਲਹੂ ਦਾ ਹਰ ਤੁਪਕਾ,ਜੋ ਡੁੱਲਿਆ ਮੇਰੇ ਚੀਰ ਵਿਚੋਂ,

.ਕਾਗਜ਼:ਹੋਵੇ ਲੱਖ ਸੁੰਦਰ ਪਰ ਅਸਲੋਂ ਕੋਰਾ,ਤੇ ਮੇਰੇ ਜੇਹਾ ਬੱਸ ਕੱਖਾਂ ਦੇ ਤੁੱਲ ਹੋਵੇ,...
. ਇੱਕ ਤੇਰੀਆਂ ਪੀੜ੍ਹਾਂ ਵਿੱਚ ਲਬਰੇਜ਼ ਹੋਵਾਂ ,ਤੇ ਮੇਰਾ ਲੱਖਾਂ ਦੇ ਵਿੱਚ ਮੁੱਲ ਹੋਵੇ,..

.ਕਲਮ: ਕੀ ਤੇਰੇ ਮੇਰੇ ਮੁੱਲ ਦੀ ਗੱਲ,ਮੁੱਲ ਪਾਇਆ ਨਾ ਏਥੇ ਰਾਂਝੇ ਹੀਰਾਂ ਦਾ,
. ਰੂਹਾਂ ਦਾ ਮੁੱਲ ਨਾ ਇੱਥੇ ਜਾਣੇ ਕੋਈ,ਮੁੱਲ ਪਵੇ ਤਾਂ ਬੱਸ ਸਰੀਰਾਂ ਦਾ,

ਕਾਗਜ਼ :ਆਪਣੀ ਹਿੱਕ ਉੱਤੇ ਗੀਤ ਬਣਾਵਾਂਗਾ,ਤੂੰ ਲਿਖਦੀ ਰਿਹਾ ਕਰ ਮੁਖ੍ੜੇ ਨੂੰ,
ਹਰ ਦਰਦ ਚ ਹੋਵਾਂਗਾ ਸ਼ਰੀਕ ਤੇਰੇ ਤੂੰ ਕਰ ਬਿਆਨ ਆਪ੍ਣੇ ਦੁੱਖ੍ੜੇ ਨੂੰ

No comments:

Post a Comment