ਮੁੜ ਆਉਂਦੇ ਪ੍ਰਦੇਸੀ ਸੱਜਣ ਜੇ ਪਿਆਰ ਪੁਕਾਰੇ।
ਕਬਰਾਂ ਵਿੱਚੋਂ ਉੱਠਕੇ ਲੈ ਕੇ ਸਾਹ ਉਧਾਰੇ।
ਆਸਾਂ ਹਜਾਰਾਂ ਵੀ ਝੂਠੀਆਂ ਹੋ ਸਕਦੀਆਂ,
ਕਦੇ ਤਾਂ ਜੀਵਤ ਹੋ ਉੱਠਦੇ ਦਿਲ ਦੇ ਮਾਰੇ।
ਨਜ਼ਰਾਂ ਪੱਕ ਗਈਆਂ ਉਸਦਾ ਰਾਹ ਤੱਕ ਦੀਆਂ,
ਕੋਈ ਰੌਣਕ ਨਾ ਰਹੀ ਯਾਰਾਂ ਦੇ ਚੁਬਾਰੇ।
ਭੁਲੇਖਾ ਲੱਗ ਗਿਆ ਕਿ ਉਹ ਦੁਸ਼ਮਣ ਜਾਂ ਦੋਸਤ ਸਨ,
ਦਿਲ ਨਹੀਂ ਮੰਨਦਾ ਮੇਰੀ ਅਰਜੋਈ ਮੁੜਕੇ ਉਸਨੁੰ ਪੁਕਾਰੇ।
ਅੱਜ ਮੱਸਿਆ ਦੀ ਰਾਤ ਢਲੇ ਚੰਦ ਗਾਇਬ ਹੋਇਆ,
ਸਵੇਰਾ ਵੀ ਹੋਇਆ ਪਰ ਸੂਰਜ ਨਾ ਅਸਮਾਨ ਵਿੱਚ ਪੈਰ ਪਸਾਰੇ।
ਪੰਛੀਆਂ ਦੀਆਂ ਕੂਕਾਂ ਸ਼ੋਰ ਸ਼ਰਾਬੇ ਗੁੰਮ ਗਈਆਂ
ਸੱਚੇ ਦਿਲ ਨਾਲ ਜਦ ਮਾਸ਼ੂਕ ਆਸ਼ਿਕ ਨੂੰ ਪੁਕਾਰੇ।
ਜੋਗੀ ਆਪਣੇ ਭਗਵੇਂ ਕੱਪੜੇ ਲਾਹਕੇ ਆਸ਼ਿਕ ਫਿਰ ਬਣਦੇ,
ਕਾਫ਼ਲੇ ਥਲਾਂ ਵਿੱਚ ਗੁਜਰਦੇ ਮੋੜ ਲੈਂਦੇ ਮੁਹਾਰੇ।
Subscribe to:
Post Comments (Atom)
No comments:
Post a Comment