Thursday, 10 June 2010

ਓਹ ਦਿਨ ਜਿੰਦਗੀ ਦੇ

ਓਹ ਦਿਨ ਜਿੰਦਗੀ ਦੇ ਗਏ,
ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!



ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,
ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ,
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕ ਗਏ!

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ

ਦੁਨੀਆਂ

ਦੌਸਤੀਆਂ ਰਿਸ਼ਤੇ ਸਿਰਫ ਨਾਮ ਹੀ ਰਿਹ ਗਿਆ ਹੈ ਇਹਨਾਂ ਦਾ,
ਉਹ ਕਾਹਦੇ ਆਪਣੇ ਜ਼ਮੀਰ ਹੀ ਸੜ ਗਿਆ ਹੈ ਜਿਹਨਾਂ ਦਾ,

ਵਕਤ ਨਾਲ ਬਦਲ ਜਾਂਦਾ ਹੈ,ਹਰ ਰਿਸ਼ਤੇ ਦਾ ਮਿਜ਼ਾਜ,
ਪਲ ਵਿੱਚ ਹੀ ਉਤਰ ਜਾ਼ਦਾ ਜਿਵੇ਼ ਰੰਗ ਕੱਚੀ ਹਿਨਾਂ ਦਾ,

ਸੁੱਟ ਦਿੰਦੇ ਨੇ ਕੁਝ ਲੋਕ ਰਿਸ਼ਤਿਆਂ ਨੂੰ ਰੁਮਾਲ ਵਾਂਗ ਵਰਤ ਕੇ,
ਮਤਲਬ ਕੱਢ ਕੇ ਵਕਤ ਨੂੰ ਭੁੱਲ ਜਾਣਾ ਕੰਮ ਹੈ ਜਿਹਨਾਂ ਦਾ,

ਹੁਣ ਤਾ ਮਿਲਦਾ ਹੈ ਧੋਖਾ ਹਰ ਵਫਾ ਦੇ ਬਦਲੇ,
ਨਾ ਕੋਈ ਫਰਕ ਰਿਹਾ ਆਪਣਿਆਂ ਬੇਗਾਨਿਆਂ ਦਾ,

ਮੂੰਹ ਤੌਂ ਆਖਦੇ ਨਾ ਬੁਰਾ ਪਰ ਕਰਦੇ ਵੀ ਨਾ ਕੁਝ ਚੰਗਾ,
ਨਾਮ ਹੈ ਦੋਸਤੀ ਪਰ ਅੰਦਾਜ਼ ਹੈ ਦੁਸਮਨਾਂ ਦਾ

ਦੁਨੀਆ ਦੀ ਸਮਝ ਹੀ ਨੀ ਆਈ ..
ਲੱਖ ਜਗਾਹ ਤੇ ਜਾ ਭਾਵੇਂ ਟੇਕ ਲਈ,
ਤੱਤੇ ਠੰਡੇ ਸਭਾਅ ਦੀ ਵੀ ਅੱਗ ਸੇਕ ਲਈ ..
ਪਰ ਫ਼ੇਰ ਵੀ ਸਮਝ ਨਾ ਪਾਇਆ ਦੁਨੀਆ ,
ਭਾਵੇਂ ਲੱਖ ਤੂੰ ਦੁਨੀਆਂ ਦੇਖ ਲਈ ..
__________________

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ

ਇਹ ਹੁਸਨ ਹੁਸਨ ਨਾ ਮੇਰੀ ਦਿੱਖ ਦਾ
ਪਰ ਇਹ ਹੁਸਨ ਹੈ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ
ਫਿਰ ਵੀ ਸਦਾ ਹੈ ਵੱਖਰਿਆਂ ਰੱਖਦਾ
ਤਨ ਦਾ ਹੁਸਨ ਤਾਂ ਹਰ ਕੋਈ ਤੱਕੇ
ਮਨ ਦਾ ਹੁਸਨ ਹੈ ਅੰਦਰੀਂ ਵੱਸਦਾ
ਤਨ ਦਾ ਹੁਸਨ ਵਕਤ ਨਾਲ ਝੜਦਾ
ਮਨ ਦਾ ਹੁਸਨ ਹਮੇਸ਼ਾ ਭਖਦਾ
ਮਨ ਜੇ ਚੰਗਾ ਭਾਵ ਨੇ ਚੰਗੇ
ਨਾ ਕੋਈ ਮਾੜਾ ਜੱਗ ਤੇ ਵੱਸਦਾ
ਪਰ ਜੇ ਦਿਲ ਦੀ ਮੈਲ ਨਾ ਜਾਵੇ
ਨਾ ਕੋਈ ਚੰਦਰੇ ਦਿਲ ਨੂੰ ਜਚਦਾ
ਪਿਆਰ ਤੇਰੇ ਮੇਰੀ ਕਦਰ ਹੈ ਪਾਈ
ਨਹੀਂ ਤਾਂ ਬੰਦਾ ਕੱਖ ਦਾ
ਮੇਰੇ ਦਿਲ ਦੇ ਹਾਲ ਨੂੰ ਤੱਕਿਆ
ਲੱਖ ਸ਼ੁਕਰਾਨਾ ਤੇਰੀ ਅੱਖ ਦਾ
ਜੋ ਮੈਨੂੰ ਲੱਖਾਂ ਵਿੱਚ ਤੱਕੇ

ਪੰਜਾਬੀ

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ,
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ..
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ,
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ..
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ,
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ..
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ,
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ..
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ..
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..|
__________________

Saturday, 3 April 2010

" ਅੱਲਾ ਕਰੇ ਦਿਨ ਨਾ ਚੜੇ "

ਖੁਸ਼ੀਆਂ- ਖੇੜੇ ਹਰ ਪਾਸੇ ਲੱਗਣ ਵਧੀਆ ਲੱਗਦਾ ਹੈ ,
ਦਿਨ ਤਿਓਹਾਰ ਤੇ ਬਾਜੇ - ਗਾਜੇ ਵੱਜਣ ਵਧੀਆ ਲੱਗਦਾ ਹੈ ,

ਇਹ ਵੀ ਜਾਣ - ਦਾ ਹਾਂ , ਸਮਝਦਾਂ ਹਾਂ ,
ਢਿਡ ਭਰਨ ਵਾਸਤੇ ਇਹ ਕਮ ਕਰਨਾ ਤੁਹਾਡਾ ਸ਼ੋੰਕ ਨਹੀਂ ਮਜ਼ਬੂਰੀ ਹੈ ,

ਪਰ ਦਾਰੂ ਨਾਲ ਟੱਲੀ ਹਵਸ ਭਰੀਆਂ ਅਖਾਂ ਦਾ ਤੁਹਾਡੇ ਜਿਸ੍ਮ ਵਲ ਤੱਕਣਾ ਕੀ ਜ਼ਰੂਰੀ ਹੈ ???
2 ਟਕੇ ਦਾ ਬੰਦਾ ਜਦੋਂ ਤੁਹਾਨੂੰ ਆਪਣੀਆਂ ਅਖਾਂ ਦੀ ਹਰਕਤ ਦਿਖਾਓਂਦਾ ਹੈ , ਚੰਗਾ ਨਹੀ ਲੱਗਦਾ,

ਬਾਹ ਫੜ ਕੇ ਤੇ ਟੰਗ ਟੇਡੀ ਜਿਹੀ ਕਰ ਕੇ , ਨਾਲ ਨਚਾਓਂਦਾ ਹੈ ਚੰਗਾ ਨਹੀਂ ਲਗਦਾ ,
ਜਾ ਫੇਰ " ਅੱਲਾ ਕਰੇ ਦਿਨ ਨਾ ਚੜੇ " ਵਾਲੇ ਗੀਤ ਤੇ ਮੁਜਰਾ ਕਰਵਾਓਂਦਾ ਹੈ , ਚੰਗਾ ਨਹੀਂ ਲੱਗਦਾ ,

ਹਾਂ , ਸੰਤ ਤਾਂ ਮੈਂ ਵੀ ਨਹੀਂ , ਪਰ ਹੱਡੀਆਂ , ਸ਼ਰਾਬ ਦੇ ਗੰਧ੍ਲ਼ੇ ਜਿਹੇ ਵਾਤਾਵਾਰ੍ਨ ਵਿਚ ,
ਨਾ ਚਾਹੁੰਦੇ ਹੋਏ ਵੀ ਤੁਹਾਡੇ ਨੱਚਣ ਦੀ ਪੀੜ ਮਹਿਸੂਸ ਕਰਦਾ ਹਾਂ ,

ਕਿਓਂਕਿ ਤੁਹਾਡੀਕੱਲੀ ਦੇਹ ਹੀ ਤਾਂ ਥਿਰ੍ਕ ਰਹੀ ਹੁੰਦੀ ਹੈ ,
ਪਰ ਦਿਮਾਗ ਤਾਂ ਤੁਹਾਡਾ ਮੰਜੇ ਤੇ ਪਏ ਬੀਮਾਰ ਬਾਪ , ਕਿਸੇ ਦੇ ਘਰ ਕੱਮ ਤੇ ਲੱਗੀ ਲਾਚਾਰ ਮਾਂ ,

ਜਾ ਫੇਰ ਛੋਟੇ ਵੀਰ ਜਾਂਭੈਣ ਦੀ ਪੜਾਈ ਵਿਚ ਹੁੰਦਾ ਹੈ ....... ....ਅੰਤ ਇਹੀ ਕਹਾਂਗਾ ਕਿ
ਜਦ ਸਾਡੇ ਮਰਦਾਂ ਦੀ ਸ਼ਰਮ - ਹਯਾ ਪੂਰੀ ਤਰਾਂ ਡੁੱਬ ਮਰੇ ,
ਜਦ ਤੁਹਾਡੀ ਮਜ਼ਬੂਰੀ ,ਸਾਡੀ ਵਾਸਨਾ ਦੀ ਪੀੜ ਜ਼ਰੇ ,

ਜਦ ਹੰਕਾਰੀ ਹੋਈ ਜਵਾਨੀ ਤੁਹਾਡੇ ਨਾਲ ਖੜ - ਮਸਤੀਆਂ ਕਰੇ ,
ਅੱਲਾ ਕਰੇ ਓਹ ਦਿਨ ਕਦੀ ਵੀ ਨਾ ਚੜੇ ....., ਕਦੀ ਵੀ ਨਾ ਚੜੇ......

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ, ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ.....

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ, ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ, ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ..

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ, ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ, ਪਿਆਰ ਤਾਂ ਉਹਨੂੰ ਕਹਿੰਦੇ ਨੇ

ਓਹ ਵੀ ਤਾ ਮਾਵਾ ਹੁੰਦੀਆ ਨੇ

ਜਿਸਦੀ ਠੰਡ ਕਰ ਬੀਮਾਰ ਦੇਵੇ
ਓਹ ਵੀ ਤਾ ਛਾਵਾ ਹੁੰਦੀਆ ਨੇ
ਜੋ ਕੁੱਖ ਵਿੱਚ ਧੀਆ ਮਾਰਦੀਆ
ਓਹ ਵੀ ਤਾ ਮਾਵਾ ਹੁੰਦੀਆ ਨੇ

ਇਕ ਮਾ ਹੀ ਦੋਸ਼ੀ ਨਹੀ ਹੁੰਦੀ
ਓਹ ਛਾ਼ ਹੀ ਦੋਸ਼ੀ ਨਹੀ ਹੁੰਦੀ
ਜੋ ਦਿੰਦੀਆ ਹੱਲਾਸ਼ੇਰੀਆ ਨੇ
ਆਪਨਿਆ ਦਿਆ ਹੀ ਰਾਵਾ਼ ਹੁੰਦੀਆ ਨੇ

ਕੁਝ ਬਲੀ ਦਹੇਜ ਦੀ ਚੜ ਜਾਵਣ
ਜਿਓਦੀਆ ਹੀ ਅੱਗ ਵਿੱਚ ਸੜ ਜਾਵਣ
ਫਿਰ ਰਿਸ਼ਤੇ ਨੇ ਜੋ ਜੋੜਦੀਆ
ਓਹ ਕਾਹਦੀਆ ਲਾਵਾ਼ ਹੁੰਦੀਆ ਨੇ

ਮੁਨਸਫ ਵੀ ਹੈ ਵਿਕ ਮੁੱਲ ਜਾਦਾ਼
ਆਪਣੇ ਫਰਜਾ਼ ਨੂੰ ਭੁੱਲ ਜਾਦਾ਼
ਦੋਸ਼ੀ ਨੇ ਬਚ ਕੇ ਨਿੱਕਲ ਜਾਦੇ
ਨਿਰਦੋਸ਼ਾ ਨੂੰ ਸਜਾਵਾ ਹੁੰਦੀਆ ਨੇ

ਮਿਹਨਤ ਨਾਲ ਮੰਜਿਲ ਮਿਲ ਜਾਦੀ
ਜਿੰਦਗੀ ਖੁਸ਼ੀਆ ਨਾਲ ਖਿੱਲ ਜਾਦੀ
ਪਰ ਮੰਜਿਲ ਤੋ ਭਟਕਾ ਦਿੰਦੀਆ
ਕੁੱਝ ਐਸੀਆ ਰਾਹਵਾ ਹੁੰਦੀਆ ਨੇ

ਜਦੋ ਥੱਕ ਹਾਰ ਕੇ ਬਹਿ ਜਾਦਾ
ਮੁਸ਼ਕਿਲ ਵਿੱਚ ਬੰਦਾ ਢਹਿ ਜਾਦਾ
ਡਿੱਗਦੇ ਨੂੰ ਦੇਣ ਸਹਾਰਾ ਜੋ
ਵੀਰਾ ਦੀਆ ਬਾਹਵਾ ਹੁੰਦੀਆ ਨੇ

ਜਦੋ ਕੀਤੀ ਤੇ ਪਛਤਾਓਦਾ ਏ
ਬੰਦਾ ਜਦ ਭੁੱਲ ਬਖਸ਼ਾਓਦਾ ਏ
ਅਫਸੋਸ ਪਰ ਓਸ ਵੇਲੇ ਤਨ ਵਿੱਚ
ਕੁੱਝ ਆਖਰੀ ਸਾਹਵਾ਼ ਹੁੰਦੀਆ ਨੇ

ਕੁੱਝ ਕੁੜੀਆ ਪਿੱਛੇ ਘੁੰਮਦੀਆ ਨੇ
ਕੁੱਝ ਪੈਸੇ ਪਿੱਛੇ ਗੁੰਮਦੀਆ ਨੇ
ਦੁੱਖ ਲੋਕਾ਼ ਦਾ ਜੋ ਕਰਨ ਬਿਆਨ
ਚੰਦ ਹੀ ਕਵੀਤਾਵਾ ਹੁੰਦੀਆ ਨੇ

ਕਾਗਜ਼ ਤੇ ਕਲਮ....... ਵਿਛੋੜੇ ਦੇ ਗੀਤ

ਕਲਮ : ਮੇਰੇ ਦਿਲ ਫ਼ੱਟਾਂ ਦੇ ਤੇ ਮਰਹਮ ਲਾ,ਪੀੜ੍ਹਾਂ ਵੰਡਾਉਣ ਨੂੰ ਫ਼ਿਰੇ ਜਿਹੜਾ,.
ਰੂਹ ਮੇਰੀ ਦਰਦਾਂ ਦਾ ਹਮਰਾਜ਼ ਹੋਵੇ,ਓਹ ਮਹਿਰਮ ਕਿਹੜਾ,..

.ਕਾਗਜ਼: ਆਸ਼ਿਕ ਕੋਰੇ ਕਾਗਜ਼ ਤੇ, ਸੋਹਣੇ ਕਲਮ ਦੀ ਤਿੱਖੀ ਧਾਰ ਹੁੰਦੇ ,..
ਝੱਲ ਸੋਹਣਿਆਂ ਦੇ ਨਖਰੇ ਹਿੱਕ ਤੇ,ਓਹਨਾਂ ਦੇ ਨਕਸ਼ -ਏ-ਕਦਮ ਉਤਾਰ ਹੁੰਦੇ,..

.ਕਲਮ:ਗੱਲਾਂ ਤੋਂ ਤੂੰ ਜਾਪੇ ਧੀਦੋ ਰਾਂਝਾ ਵੇ,ਮੈਂ ਕਿਸੇ ਵੰਸ਼ ਹੀਰ ਵਿਚੋਂ
ਸੀਨੇ ਨਾਲ ਤੂੰ ਲਾ ਰੱਖਿਆ ਲਹੂ ਦਾ ਹਰ ਤੁਪਕਾ,ਜੋ ਡੁੱਲਿਆ ਮੇਰੇ ਚੀਰ ਵਿਚੋਂ,

.ਕਾਗਜ਼:ਹੋਵੇ ਲੱਖ ਸੁੰਦਰ ਪਰ ਅਸਲੋਂ ਕੋਰਾ,ਤੇ ਮੇਰੇ ਜੇਹਾ ਬੱਸ ਕੱਖਾਂ ਦੇ ਤੁੱਲ ਹੋਵੇ,...
. ਇੱਕ ਤੇਰੀਆਂ ਪੀੜ੍ਹਾਂ ਵਿੱਚ ਲਬਰੇਜ਼ ਹੋਵਾਂ ,ਤੇ ਮੇਰਾ ਲੱਖਾਂ ਦੇ ਵਿੱਚ ਮੁੱਲ ਹੋਵੇ,..

.ਕਲਮ: ਕੀ ਤੇਰੇ ਮੇਰੇ ਮੁੱਲ ਦੀ ਗੱਲ,ਮੁੱਲ ਪਾਇਆ ਨਾ ਏਥੇ ਰਾਂਝੇ ਹੀਰਾਂ ਦਾ,
. ਰੂਹਾਂ ਦਾ ਮੁੱਲ ਨਾ ਇੱਥੇ ਜਾਣੇ ਕੋਈ,ਮੁੱਲ ਪਵੇ ਤਾਂ ਬੱਸ ਸਰੀਰਾਂ ਦਾ,

ਕਾਗਜ਼ :ਆਪਣੀ ਹਿੱਕ ਉੱਤੇ ਗੀਤ ਬਣਾਵਾਂਗਾ,ਤੂੰ ਲਿਖਦੀ ਰਿਹਾ ਕਰ ਮੁਖ੍ੜੇ ਨੂੰ,
ਹਰ ਦਰਦ ਚ ਹੋਵਾਂਗਾ ਸ਼ਰੀਕ ਤੇਰੇ ਤੂੰ ਕਰ ਬਿਆਨ ਆਪ੍ਣੇ ਦੁੱਖ੍ੜੇ ਨੂੰ

ਸਮਾਧ ਪੀਰਾਂ ਦੀ

ਯਾਦ ਆ ਗਈ ਦਿਲ ਨੂੰ ਉਹ
ਪਿੰਡੋ ਬਾਹਰ ਸਮਾਧ ਪੀਰਾਂ ਦੀ
ਜਿੱਥੇ ਪਿਆਰ ਲਈ ਮੰਗਦੇ ਸੀ
ਮੱਥੇ ਰਗੜ ਰਹਿਮਤ ਫਕੀਰਾਂ ਦੀ

ਦੀਵੇ ਸੱਧਰਾਂ ਦੇ ਜਗਾਉਦੇ ਸੀ
ਵਿੱਚ ਤੇਲ ਵਫਾ ਦੇ ਪਾਉਦੇ ਸੀ
ਪਰ ਵਾਹ ਨਾ ਚੱਲੀ ਕੋਈ
ਦਿਲ ਜਲੇ ਦਿਲਗੀਰਾਂ ਦੀ

ਤੂੰ ਵਰਤ ਵੀ ਬੜੇ ਪੁਗਾਏ ਸੀ
ਬੂਟੇ ਚਾਵਾਂ ਨਾਲ ਲਗਾਏ ਸੀ
ਦੁਆ ਵੀ ਨਾ ਕੰਮ ਆਈ ਕੋਈ
ਕੇਹੀ ਬੇਇੰਸਾਫੀ ਤਕਦੀਰਾਂ ਦੀ

ਸਾਂਝ ਉਮਰਾਂ ਦੀ ਚਾਹੁੰਦੇ ਸੀ
ਆਪਾਂ ਸੁਪਨੇ ਬੜੇ ਸਜਾਉਂਦੇ ਸੀ
ਰੰਗਾਂ ਦੀ ਚਾਹਤ ਬਾਕੀ ਰਹਿ ਗਈ
ਕੁਝ ਫਿੱਕੀਆਂ ਤਸਵੀਰਾਂ ਦੀ

ਖੁਦਾ ਇਸ਼ਕ ਦੀ ਰਹਿਮਤ ਪਾਈ ਨਾ
ਹੁਣ ਮੁਕਣੀ ਕਦੇ ਜੁਦਾਈ ਨਾ
ਲੱਗਦਾ ਜੋਬਨ ਰੁੱਤੇ ਉੱਠੂ ਅਰਥੀ
ਹੁਣ ਫੇਰ ਰਾਂਝੇ ਤੇ ਹੀਰਾਂ ਦੀ

ਪੇਂਡੂ ਬਾਪੂ...modern ਪੁੱਤਰ

ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ
ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ
ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ
ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ|

ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ
ਬਾਪੂ ਪੱਠੇ ਲਿਆਉਣ ਲਈ ਚੱਲਿਆ ਏ
ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ
ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ

ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ
ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ
ਕਿੱਕ ਮਾਰ Bullet ਦੀ,ਕਾਲੀ ਲਾ ਐਨਕ
ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ

ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ
ਬਾਪੂ ਨਹਿਰ ਨੂੰ ਪਾਣੀ ਲਾਉਂਦਾ ਰਿਹਾ
ਪੀ ਕੇ ਦੇਸੀ ਬੋਤਲ ਲਾਡਲਾ,ਖਾ ਕੇ ਚਿਕਨ ਚਿਲੀ
ਪੁੱਤਰ ਸੁਪਨਿਆਂ 'ਚ ਹੂਰਾਂ ਬੁਲਾਉਂਦਾ ਰਿਹਾ

ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ Lover ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ

ਅੱਖਾਂ ਬੇਬੇ ਦੀਆਂ ਗਈਆਂ,ਬਾਪੂ ਬੋਲਾ
ਪੈਸੇ ਬਿਨਾਂ ਨਹੀਂ ਕੋਈ ਇਲਾਜ ਕਰਦਾ
ਕੈਮਰੇ ਵਾਲਾ Mobile ਪੁੱਤਰ ਲੈ ਆਇਆ
ਗਾਣੇ ਸੁਣਦਾ ਏ ਐਵੇਂ ਨਹੀਂ ਹੁਣ ਸਰਦਾ

ਅੱਜ ਮਾਪੇ ਬੁਢੇ ਤੂੰ ਵੀ ਹੋਣਾ ਬੁੱਢਾ
ਜਦੋਂ ਤੇਰੀ ਔਲਾਦ ਜਵਾਨ ਹੋਣੀ
ਅੱਜ ਮਾਪਿਆਂ ਨੂੰ ਫਾਹੇ ਟੰਗਦਾ ਏਂ
ਕਦੇ ਤੇਰੀ ਵੀ ਸੂਲੀ ਤੇ ਜਾਨ ਹੋਣੀ . . . .

ਪਿਆਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ

ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ

Tuesday, 9 February 2010

ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ

ਤੇਰੇ ਪਿਆਰ ਦੀ ਲੋਅ ਚ ਜਲ ਜਲ ਕੇ
ਮੇਰੀ ਦੁਨੀਆ ਕਾਲੀ ਹੋ ਗਈ ਏ
ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ
ਮੇਰੇ ਖੂਨ ਦੀ ਲਾਲੀ ਹੋ ਗਈ ਏ

ਤੇਰੇ ਚਿਹਰੇ ਤੇ ਜੋ ਲਾਲ ਧੱਬੇ ਨੇ
ਮੇਰਾ ਖੂਨ ਪੀਣ ਨਾਲ ਫੱਬੇ ਨੇ
ਤੇਰੇ ਨੁੰਹਾ ਨੂੰ ਜੋ ਆਇਆ ਰਾਸ ਏ
ਉਹ ਮੇਰਾ ਨੋਚਿਆ ਹੋਇਆ ਮਾਸ ਏ

ਜੋ ਤੇਰੇ ਗਲ ਚ ਬੜਾ ਹੀ ਮਟਕ ਰਿਹਾ
ਉਹ ਮੇਰਾ ਕਾਲਜਾ ਸੋਹਣੀਏ ਗਾਨੀ ਬਣ ਲਟਕ ਰਿਹਾ
ਤੂੰ ਖਾ ਸਕੀ ਜੋ ਕਰਤੇ ਅੱਡ ਨੇ
ਮੇਰੇ ਜਿਸਮ ਦੇ ਸੋਹਣੀਏ ਉਹ ਹੱਡ ਨੇ

ਮੇਰੇ ਮਾਸ ਦੀ ਬੋਟ ਬੋਟ ਖਾਣੇ ਨੂੰ
ਤੇਰਾ ਜੀ ਤਾ ਬੜਾ ਸੀ ਕਰਦਾ
ਪਰ ਮੇਰਾ ਇਹ ਬੇਮਝ ਪਿਆਰ ਡਾਈਨੇ
ਆਪਣਾ ਅੰਗ ਅੰਗ ਤੇਰੇ ਅੱਗੇ ਧਰਦਾ

ਤੇਰੀ ਕਰੂਪੀਅਤ ਤੇ ਮੈਨੂੰ ਹੋਇਆ
ਹੁਣ ਜ਼ਰਾ ਵੀ ਨਾ ਸ਼ੱਕ
ਮੈ ਤਾ ਤੇਰੇ ਨਾਲ ਇਸ਼ਕ ਕਮਾਇਆ
ਹੁਣ ਮਾਸ ਖਾਣਾ ਬਣਦਾ ਤੇਰਾ ਹੱਕ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ
ਉਹਦੀਆ ਪੈੜਾ ਸਮਝ ਕੇ ,ਸਿਰ ਮੱਥੇ ਲਾ ਰਿਹਾ

ਮੇਰੀਆ ਆਸਾ ਉਮੀਦਾ ਰੀਝਾਂ ਦੇ ,ਅਗਨ ਕੁੰਡ ਚੋ
ਉਹਦੀ ਰਜ਼ਾ ਲਈ ,ਮੰਤਰ ਸੋਹਲੇ ਗਾ ਰਿਹਾ

ਕੀਤਾ ਜੇ ਗੁਨਾਹ ਕੋਈ, ਤਾ ਉਹ ਮਾਫ ਕਰ ਦੇਵੇ ਕਿਉ ਕਿ
ਆਪਣੀਆ ਗਲਤੀਆ ਦੀ, ਆਪੇ ਹੀ ਸਜਾ ਪਾ ਰਿਹਾ

ਓਸ ਨਾਲ ਉਮਰ ਬਿਤਾਉਣ ਲਈ ਮੈ ਸੋਨ ਮਹਿਲ ਉਸਾਰੇ ਸਨ
ਵਕਤ ਦੀ ਤ੍ਰਾਸਦੀ ਦੇਖ, ਉਜਾੜੇ ਚ ਕੁਲੀ ਪਾ ਰਿਹਾ

ਖੂਨ ਵਿੱਚ ਰਚੀ ਉਹਦੇ ਹੱਥਾਂ ਦੀ ਮਹਿੰਦੀ ਜੋ
ਆਪਣੀਆ ਹਥੇਲ਼ੀਆ ਤੇ, ਉਹਦਾ ਨਾਮ ਮੈ ਰਚਾ ਰਿਹਾ

ਛੱਡ ਕੇ ਉਹ ਤੁਰ ਗਈ ,ਅੱਧ ਵਿਚਕਾਰ ਮੈਨੂੰ
ਓਹਨੂੰ ਕਿਹ ਦੋ ਮਿਲਣ ਲਈ, ਮੈ ਵੀ ਉਥੇ ਆ ਰਿਹਾ

ਜ਼ਨਾਜਾ ਚੁੱਕ ਤੁਰ ਪਏ ਨੇ ,ਭੀੜ ਮੇਰੀ ਅਰਥੀ ਦੇ ਪਿੱਛੇ ਹਜ਼ੇ
ਕਤਲਗਾਹ ਤੋ ਸਿਵਿਆ ਤੱਕ, ਉਹਦੇ ਮੇਲ ਲਈ ਜਾ ਰਿਹਾ

ਹਵਾ

ਅਸੀਂ ਹਵਾ ਨਾਲ ਇਸ਼ਕ ਕੀਤਾ

ਉਸਨੂੰ ਹੱਥ ਲਾ ਨਹੀਂ ਸਕਦੇ
ਉਸਨੂੰ ਚੁੰਮ ਨਹੀਂ ਸਕਦੇ
ਉਸਨੂੰ ਜੱਫੀ ਪਾ ਨਹੀਂ ਸਕਦੇ
ਅਸੀਂ ਜਾਮ ਜ਼ਹਿਰ ਦਾ ਭਰਕੇ ਪੀਤਾ

ਉਸਨੂੰ ਦੇਖ ਨਹੀਂ ਸਕਦੇ
ਉਸ ਨਾਲ ਹੱਸ ਨਹੀਂ ਸਕਦੇ
ਉਸ ਨਾਲ ਰੋ ਨਹੀਂ ਸਕਦੇ
ਪਾੜੇ ਪੱਤਰੇ ਕੁਝ ਨਹੀਂ ਸੀਤਾ

ਉਸ ਕੋਲ ਖਲੋ ਨਹੀਂ ਸਕਦੇ
ਉਸ ਨਾਲ ਪੈਰ ਮਿਲਾ ਨਹੀਂ ਸਕਦੇ
ਉਸ ਦੀ ਸੁਗੰਧੀ ਲੈ ਨਹੀਂ ਸਕਦੇ
ਅਸੀਂ ਮਨ ਹਾਰਿਆ ਕੁਝ ਨਹੀਂ ਜੀਤਾ

ਤੂੰ ਹਵਾ ਹੈਂ ਪੁਰੇ ਦੀ
ਤੂੰ ਹਵਾ ਹੈਂ ਪੱਛਮ ਦੀ
ਤੂੰ ਹਵਾ ਹੈਂ ਪਹਾੜ ਦੀ
ਤੈਨੂੰ ਕੋਲੇ ਆਪਣੇ ਮਹਿਸੂਸ ਕਰੀਏ
ਤੈਨੂੰ ਆਪਣੇ ਨਾਲ ਲਿਪਟੀ ਮਹਿਸੂਸ ਕਰੀਏ
ਤੈਨੂੰ ਆਪਣੀ ਗਲਵੱਕੜੀ ਵਿੱਚ ਮਹਿਸੂਸ ਕਰੀਏ
ਪਰ ਇਹ ਬੇਹੋਸ਼ੀ ਦਾ ਇੱਕ ਜਮਾਨਾ ਬੀਤਾ

ਗੁੰਗੇ ਦਿਲ ਦੀਆਂ ਦੁਹਾਈਆਂ

ਤੈਨੂੰ ਸਭ ਕੁਝ ਤਨ ਮਨ ਸੌਂਪਕੇ
ਮੇਰਾ ਵਜੂਦ, ਆਪਾ ਬਣਾਇਆ ਸੀ
ਦਿਲ ਤੇਰੇ ਕਦਮਾਂ ਸਿਜਦੇ ਵਾਂਗੂੰ ਰੱਖਕੇ
ਤੈਨੂੰ ਦੁਆਵਾਂ ਦਾ ਖੁਦਾ ਬਣਾਇਆ ਸੀ

ਹੋਰਨਾਂ ਨੂੰ ਤੂੰ ਖ਼ਤ ਲਿਖਦੀ ਰਹੀ
ਮੇਰੇ ਪਿਆਰ ਵਿੱਚ ਕਿਹੜੀ ਘਾਟ ਸੀ
ਇਹ ਸੁਣਕੇ ਦਿਲ ਭਾਂਬੜ ਬਣ ਮੱਚਿਆ
ਜਿੱਦਾਂ ਤੇਲ ਛੁਆਈ ਕਿਸੇ ਲਾਟ ਸੀ

ਮੇਰੀ ਚੁੱਪ ਵਿੱਚ ਹੀ ਲੁਕੇ ਰਹੇ
ਬੁੱਲ੍ਹਾਂ ਤੱਕ ਨਾ ਆਏ ਮਾਨਸਿਕ ਤਣਾਅ
ਤੈਨੂੰ ਠੇਸ ਨਾ ਪਹੁੰਚੇ ਕਦੇ ਕੋਈ
ਨਪੀੜ ਲਏ ਦਿਲੀਂ ਪਿਆਰ ਦੇ ਚਾਅ

ਮਹਿਰਮਾਂ ਤੁਸੀਂ ਸੁਣੀਆਂ ਨਹੀਂ, ਨਾ ਸਮਝੇ
ਗੁੰਗੇ ਦਿਲ ਦੀਆਂ ਲਹੂ ਸਿੰਜੀਆਂ ਦੁਹਾਈਆਂ
ਹਨੇਰਾ ਹੋ ਗਿਆ ਮੇਰਾ ਸੰਸਾਰ ਮੇਰੇ ਸਾਮ੍ਹਣੇ
ਤੁਸੀਂ ਆਪਣੇ ਦਰੀਂ ਬੱਤੀਆ ਹਜਾਰਾਂ ਜਗਾਈਆਂ

ਕੰਨੀ ਵਿਸ਼ਵਾਸ਼ ਨਾ ਕਰ ਸਕਿਆ ਮੈਂ
ਵਿਛੋੜੇ ਦਾ ਫਤਵਾ ਜਦ ਮੈਨੂੰ ਸੁਣਾਇਆ
ਮੈਂ ਇਕੱਲਾ ਤੇਰੇ ਬਾਝ ਕੀ ਕਰਾਂਗਾ
ਤੈਨੂੰ ਭੋਰਾ ਵੀ ਰਹਿਮ ਨਾ ਆਇਆ

ਕਿੰਨਾਂ ਕੁ ਚਿਰ ਗ਼ਮ ਸਹਿੰਦਾ ਰਹਾਂ
ਇੱਕ ਦਿਨ ਤਾਂ ਮੈਂ ਟੁੱਟਣਾ ਜਰੂਰ
ਜਦੋਂ ਦਿਲ ਜਵਾਲਾਮੁਖੀ ਮੇਰਾ ਭੜਕ ਗਿਆ
ਤੁਸੀਂ ਫਿਰ ਵੀ ਕੱਢਿਆ ਮੇਰਾ ਕਸੂਰ